ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਕੁਰੂਕਸ਼ੇਤਰ ਸ਼ਹਿਰ ਵਿਚ ਸਥਿਤ ਹੈ | ਇਹ ਉਹ ਅਸਥਾਨ ਹੈ ਜਿੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਵਾਰ ਆਪਣੇ ਪਵਿੱਤਰ ਚਰਨ ਪਾਏ । ਪਹਿਲੀ ਵਾਰ ਸਤਿਗੁਰੂ ਜੀ ਨੇ ੧੬੩੦ ਈ. ਨੂੰ ਚੰਦੂ ਦੇ ਨੱਕ ਵਿਚ ਨਕੇਲ ਪਾ ਕੇ ਮੁਸ਼ਕਾਂ ਬੰਨ ਕੇ ਲਾਹੌਰ ਨੂੰ ਲਿਜਾਂਦੇ ਸਮੇਂ ਇਸ ਅਸਥਾਨ ਤੇ ਡੇਰਾ ਲਾਇਆ ਸੀ । ਦੂਸਰੀ ਵਾਰ ਬਾਬਾ ਅਲਮਸਤ ਜੀ ਦੀ ਪੁਕਾਰ ਸੁਣ ਕੇ "ਕਿ ਸਿੱਧ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਨਾਨਕਮਤਾ ਤੇ ਕਬਜਾ ਕਰ ਲਿਆ ਹੈ ਅਤੇ ਇਸ ਦਾ ਨਾਂ ਬਦਲ ਕੇ ਗੋਰਖਮਤਾ ਰੱਖ ਦਿੱਤਾ ਹੈ" । ਗੁਰੂ ਸਾਹਿਬ ਅਪਣੇ ੫੦ ਸਵਾਰਾ ਸਮੇਤ ਨਾਨਕਮਤਾ ਪੁੱਜੇ ਅਤੇ ਸਤਿਗੁਰੂ ਦਾ ਯਾਦਗਾਰੀ ਪਿੱਪਲ ਜੋ ਕਿ ਸਿੱਧਾ ਨੇ ਸਾੜ ਦਿੱਤਾ ਸੀ ਮੁੜ ਸੁਰਜੀਤ ਕੀਤਾ। ਵਾਪਸ ਆਉਦੇਂ ਸਮੇਂ ਸਤਿਗੁਰੂ ਜੀ ਨੇ ਕੁਰੂਕਸ਼ੇਤਰ ਦੇ ਇਸ ਅਸਥਾਨ ਤੇ ਚਰਨ ਪਾਏ। ਇਕ ਨੇਤਰਹੀਣ ਮਾਈ ਨੂੰ ਅੱਖਾਂ ਦੀ ਜੋਤ ਬਖਸ਼ੀ ਅਤੇ ਇਕ ਫਕੀਰ ਦਾ ਕੌਹੜ ਦੂਰ ਕੀਤਾ।
ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਕੁਰੂਕਸ਼ੇਤਰ
ਕਿਸ ਨਾਲ ਸਬੰਧਤ ਹੈ
:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
:- ਕੁਰੂਕਸ਼ੇਤਰ
ਜ਼ਿਲਾ :- ਕੁਰੂਕਸ਼ੇਤਰ
ਰਾਜ ਹਰਿਆਣਾ
ਫੋਨ ਨੰਬਰ:-੦੦੯੧-੧੭੪੪-੨੯੦੫੨੭ |
|
|
|
|
|
|