ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪਟਾ ਸਾਹਿਬ ਪਾਤਸ਼ਾਹੀ ਦਸਵੀਂ ਕੁਰੂਕਸ਼ੇਤਰ ਸ਼ਹਿਰ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਕੁਰੂਸ਼ੇਤਰ ਸੂਰਜ ਗ੍ਰਹਿਣ ਦੇ ਸਮੇਂ ਪੰਡਿਤ ਮਨੀ ਰਾਮ ਨਾਮ ਦੇ ਬ੍ਰਾਹਮਣ ਦੇ ਘਰ ਪਹੁੰਚੇ | ਉਹਨਾਂ ਨਾਲ ਕੁਝ ਫੌਜਾਂ ਮਾਤਾ ਗੁਜਰੀ ਜੀ ਅਤੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਸਨ । ਬ੍ਰਾਹਮਣ ਦੀ ਭੈਣ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ । ਸੇਵਾ ਤੋਂ ਖੁਸ਼ ਹੋ ਕੇ ਮਾਤਾ ਜੀ ਨੇ, ਬ੍ਰਾਹਮਣ ਦੀ ਭੈਣ ਨੂੰ ਯਾਦਗਾਰ ਵਜੋਂ ਪੰਜ ਗ੍ਰੰਥੀ ਅਤੇ ਸਾਖੀਆਂ ਵਾਲੀ ਪੋਥੀ ਭੇਂਟ ਕੀਤੀ। (ਗਵਾਹੀ ਤਵਾਰੀਖ ਗੁਰੂ ਖਾਲਸਾ ਪੰਨਾ ਨੰ. ੯੬੩)

ਦੱਖਣ ਦਿਸ ਤੀਰਥ ਪਰ ਆਏ । ਸਿੰਘ ਉਤਾਰੇ ਦੂਰ ਕਿਥਾਏ ।।

ਫਿਰ ਗੁਰੂ ਜੀ ਨੇ ਦੱਖਣ ਦਿਸ਼ਾ ਵੱਲ ਦੀਵਾਨ ਸਜਾਇਆ, ਗੁਰਬਾਣੀ ਅਤੇ ਲੰਗਰ ਦਾ ਪ੍ਰਵਾਹ ਚੱਲਣ ਲੱਗਾ । ਗੁਰੂ ਜੀ ਨੇ ਨਾਮ ਜਪੋ, ਵੰਡ ਛੱਕੋ ਅਤੇ ਧਰਮ ਦੀ ਕ੍ਰਿਰਤ ਕਰਨ ਦਾ ਉਪਦੇਸ਼ ਦਿੱਤਾ । ਦੀਵਾਨ ਵਿਚ ਕੰਨਪਾਟੇ ਜੋਗੀ ਚੰਦਨਨਾਥ ਅਤੇ ਮਦਨਨਾਥ ਨੂੰ ਇਰਖਾ ਹੋਈ । ਲੰਗਰ ਛੱਕਣ ਲੱਗਿਆ ਜੋਗ ਸਿੱਧੀਆਂ ਨਾਲ ਲੰਗਰ ਮੁਕਾਉਣਾ ਸ਼੍ਰਰੂ ਕਰ ਦਿੱਤਾ । ਸਿੰਘਾਂ ਨੇ ਗੁਰੂ ਜੀ ਕੋਲ ਬੇਨਤੀ ਕੀਤੀ । ਹਜੂਰ ਮੁਸਕਰਾਏ ਤੇ ਹੁਕਮ ਕੀਤਾ ਭਾਈ ਦਇਆ ਸਿੰਘ, ਲੰਗਰ ਵਿਚ ਜਾਵੋ ਤੇ ਜੋਗਿਆਂ ਦੀ ਜਮਾਤ ਅੱਗੇ ਇਕ-ਇਕ ਪ੍ਰਸ਼ਾਦਾ ਰੱਖੋ ਤੇ ਆਖੋ ਧੰਨ ਗੁਰੂ ਨਾਨਕ-ਨਾਨਕ । ਬਸ ਫਿਰ ਕੀ ਸੀ ਜੋਗਿਆਂ ਦੀ ਕਰਾਮਾਤੀ ਮਸਤੀ ਉਤਰੀ ਤੇ ਅਲਵਿਦਾ ਹੋਏ । ਕੇਵਲ ਗ੍ਰਹਿਣ ਦੇ ਵੇਲੇ ਪੁੰਨ ਦਾਨ ਕਰਨ ਨਾਲ ਕਲਿਆਣ ਹੁੰਦਾ ਹੈ, ਇਸ ਨਿਸਚੇ ਵਿੱਰੁਧ ਇਕ ਕੋਤਕ ਰੱਚਿਆ:- ਇਕ ਖੋਤਾ ਸੋਨੇ ਤੇ ਚਾਂਦੀ ਦੇ ਗਹਣਿਆਂ ਨਾਲ ਸ਼ਿੰਗਾਰਿਆ ਤੇ ਦਾਨ ਦੇਣਾ ਚਾਹਿਆ । ਹਾਸੇ ਭਰੀ ਗੱਲ ਮੇਲੇ ਵਿਚ ਫੈਲ ਗਈ । ਲੋਕ ਲਾਜ ਕਰਕੇ ਕਿਸੇ ਵੀ ਬ੍ਰਾਹਮਣ ਨੇ ਖੋਤਾ ਦਾਨ ਨਾ ਲਿਆ ।

ਰਾਮਦਾਤ ਕਿਗਰੀਆ ਏਕ। ਜਿਸ ਕੇ ਕੁਛ ਗੁਰੀਨ ਬਿਬੇਕ।। (ਗਵਾਹੀ ਸੂਰਜਗ੍ਰੰਥ ਭਾਈ ਸੰਤੋਖ ਸਿੰਘ ਜੀ)

ਇਨੇ ਨੂੰ ਗਰੀਬ ਬ੍ਰਾਹਮਣ ਰਾਮਦੱਤ ਦੇ ਪੁੱਤਰ ਮਨੀ ਰਾਮ ਨੇ ਵਿਚਾਰਿਆ ਕੇ ਗਾਂ ਕੀ, ਖੋਤਾ ਕੀ, ਜਗਤ ਰੱਖਿਅਕ ਅਵਤਾਰ ਹੱਥੋਂ ਜੋ ਮਿਲੇ ਉਸੇ ਵਿੱਚ ਮੇਰਾ ਕਲਿਆਣ ਹੈ । ਹਜੂਰ ਮੈਂ ਦਾਨ ਅਭਿਲਾਖੀ ਹਾਂ। ਗੁਰੂ ਜੀ ਮੁਸਕਰਾਏ ਤੇ ਕਿਹਾ ਮਨੀ ਰਾਮ ਖੋਤਾ ਦਾਨ ਲੈਣ ਨਾਲ ਤੈਨੂੰ ਭਾਈ ਚਾਰੇ ਤੋਂ ਲਾਜ ਨਹੀਂ ਆਵੇਗੀ । ਪਰ ਮਨੀ ਰਾਮ ਹੱਠ ਕੀਤੀ ਤੇ ਕਿਹਾ:-

ਮੈ ਲੋਬਿ ਨਾਹਿ ਲੇਵਨ ਕੇਰਾ। ਕਰ ਪਕਰਹੁ ਛੋਡਹੁ ਨਾਹਿ ਮੇਰਾ।। (ਗਵਾਹੀ ਸੂਰਜਗ੍ਰੰਥ ਭਾਈ ਸੰਤੋਖ ਸਿੰਘ ਜੀ)

ਹਜੂਰ, ਮੈਨੂੰ ਨਾ ਖੋਤੇ ਦੇ ਗਲ ਪਾਏ ਹਾਰਾਂ ਦਾ ਲਾਲਚ ਹੈ ਤੇ ਨਾ ਹੀ ਲੋਕ ਲਾਜ ਦੀ ਪ੍ਰਵਾਹ ਹੈ । ਮੇਰੀ ਗਰੀਬ ਦੀ ਬਾਂਹ ਫੜੋ ਤੇ ਭਵਸਾਗਰ ਤੋਂ ਪਾਰ ਲੰਗਾਉ । ਮਨੀ ਰਾਮ ਦਾ ਇਹ ਬਚਣ ਸੁਣ ਸਤਿਗੁਰੂ ਜੀ ਪ੍ਰਸੰਨ ਹੋਏ ਤੇ

ਇਮ ਕਹਿ ਘੋੜਾ ਏਕ ਕਟਾਰ। ਕਈ ਅਸ਼ਰਫੀ ਕੀਤਿਕ ਨਿਕਾਰਿ।। (ਗਵਾਹੀ ਸੂਰਜਗ੍ਰੰਥ ਭਾਈ ਸੰਤੋਖ ਸਿੰਘ ਜੀ) ਗੁਰੂ ਜੀ ਨੇ ਬ੍ਰਾਹਮਣ ਨੂੰ ਇਕ ਘੋੜਾ, ਇਕ ਕਟਾਰ, ਬਹੁਤ ਸਾਰਾ ਧੰਨ ਅਤੇ ਇਕ ਹੁਕਮਨਾਮਾ (ਸਨਦ) ਲਿਖ ਕੇ ਦਿੱਤਾ।

ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪੱਟਾ ਸਾਹਿਬ, ਕੁਰੂਕਸ਼ੇਤਰ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਕੁਰੂਕਸ਼ੇਤਰ
    ਜ਼ਿਲਾ :- ਕੁਰੂਕਸ਼ੇਤਰ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com