ਗੁਰਦੁਆਰਾ ਸ਼੍ਰੀ ਕਰਹਾ ਸਾਹਿਬ ਜ਼ਿਲਾ ਕੁਰੂਕਸ਼ੇਤਰ ਦੇ ਪਿੰਡ ਕਰਹਾ ਤਹਿਸੀਲ ਪਿਹੋਵਾ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਪਹਲੀ ਉਦਾਸੀ ਦੇ ਦੋਰਾਨ ਕੁਰੂਕਸ਼ੇਤਰ ਪਿਹੋਵਾ ਤੋਂ ਹੁਂਦੇ ਹੋਏ ਆਏ | ਇਥੇ ਇਕ ਪੰਡਿਤ ਰਹਿਂਦਾ ਸੀ ਦੀ ਜਿਸਨੂੰ ਅਪਣੇ ਗਿਆਨ ਤੇ ਬਹੁਤ ਮਾਣ ਸੀ | ਗੁਰੂ ਸਾਹਿਬ ਨੇ ਉਸਨੂ ਜਿਂਦਗੀ ਜਿਉਣ ਦਾ ਸਹੀ ਰਾਹ ਦਸਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਨਾਨਕ ਮਤਾ ਸਾਹਿਬ ਨੂੰ ਜਾਂਦੇ ਹੋਏ ਰੁਕੇ | ਇਥੇ ਕਾਲੂ ਨਾਮ ਦਾ ਅੰਨੇ ਤੇ ਅੰਗਹੀਣ ਬੰਦਾ ਰਹਿਦਾਂ ਸੀ ਜੋ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ | ਜਦ ਉਸਨੂੰ ਗੁਰੂ ਸਾਹਿਬ ਦੇ ਆਉਣ ਦ ਪਤਾ ਲਗਿਆ ਤਾਂ ਉਹ ਰਿੜ ਕੇ ਆਇਆ ਅਤੇ ਗੁਰੂ ਸਾਹਿਬ ਅਗੇ ਬੇਨਤੀ ਕਿਤੀ ਕਿਹਾ ਉਸਦਾ ਇਲਾਜ ਕਰੋ | ਗੁਰੂ ਸਾਹਿਬ ਨੇ ਉਸਨੂੰ ਦਸਿਆ ਕੇ ਘੋੜੇ ਦੇ ਪੈਰਾਂ ਦੀ ਮਿਟੀ ਅਪਣਿਆਂ ਅਖਾਂ ਨਾਲ ਲਗਾਉ | ਇਹ ਕਰਨ ਨਾਲ ਕਾਲੂ ਦੀਆਂ ਅਖਾਂ ਠੀਕ ਹੋ ਗਈਆਂ | ਗੁਰੂ ਸਾਹਿਬ ਨੇ ਉਸਨੂੰ ਅਸ਼ਿਰਵਾਦ ਦਿੱਤਾ ਕਿ ਇਹ ਇਥੇ ਲੰਗਰ ਦੀ ਸੇਵਾ ਕਰਦਾ ਰਹੇ ਅਤੇ ਉਸਨੂੰ ਲੰਗਰ ਲਈ ਕਿਤੇ ਮੰਗਣ ਜਾਣ ਦੀ ਲੋੜ ਨਹੀਂ ਹੈ ਅਤੇ ਉਸਦੇ ਸਾਰੀ ਬਿਮਾਰੀ ਠੀਕ ਹੋ ਜਾਊਗੀ |
ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਆਏ ਤਾਂ ਇਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਥਾਪਾ ਇਕ ਮਸੰਦ ਰਹਿੰਦਾ ਸੀ | ਜਦੋਂ ਉਸਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਸਨੂੰ ਡਰ ਲਗਿਆ ਕੇ ਕਿਤੇ ਮੁਗਲਾਂ ਨੂੰ ਉਸ ਦਾ ਗੁਰੂ ਸਾਹਿਬ ਨਾਲ ਮਿਲਣ ਬਾਰੇ ਨ ਪਤਾ ਲਗ ਜਾਵੇ | ਇਕ ਸੇਵਕ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਗੁਰੂ ਸਾਹਿਬ ਨੇ ਉਸ ਨੂੰ ਤੰਬਾਕੂ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਨਾਲ ਉਸਦੀ ਹਰ ਮਨੋਕਾਮਨਾ ਪੂਰੀ ਹੋਵੇਗੀ | ਗੁਰੂ ਸਾਹਿਬ ਨੇ ਉਸਨੂੰ ੫੦੦ ਰੁਪਿਏ ਵੀ ਦਿਤੇ ਅਤੇ ਉਥੇ ਖੂਹ ਪੁਟਵਾਉਣ ਨੂੰ ਕਿਹਾ | ਪਰ ਉਸ ਵਿਅਕਤੀ ਨੇ ਖੂਹ ਅਤੇ ਬਾਗ ਗੁਰੂ ਸਾਹਿਬ ਦੇ ਨਾਮ ਦੀ ਜਗਹ ਅਪਣੇ ਨਾਮ ਤੇ ਕਰਵਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਸਿਆਣਾ ਸੈਂਦਾ ਜਾਂਦੇ ਹੋਏ ਇਥੇ ਰੁਕੇ ਅਤੇ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਥਾਪੇ ਮਸੰਦ ਨੂੰ ਤਾੜਿਆ | ਗੁਰੂ ਸਾਹਿਬ ਇਥੇ ਇਮਲੀ ਦੇ ਦਰਖਤ ਹੇਠ ਬੈਠੇ | ਉਹ ਦਰਖਤ ਅਜੇ ਵੀ ਸੰਭਾਲ ਕਿ ਰਖਿਆ ਹੋਇਆ ਹੈ |
ਤਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਕਰਹਾ ਸਾਹਿਬ, ਕਰਹਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਕਰਹਾ
ਤਹਿਸੀਲ :- ਪਿਹੋਵਾ
ਜ਼ਿਲਾ :- ਕੁਰੂਕਸ਼ੇਤਰ
ਰਾਜ ਹਰਿਆਣਾ
ਫ਼ੋਨ ਨੰਬਰ:- |
|
|
|
|
|
|