ਗੁਰਦੁਆਰਾ ਸ਼੍ਰੀ ਜੋੜਾ ਸਾਹਿਬ ਜ਼ਿੱਲਾ ਕੁਰੂਕਸ਼ੇਤਰ ਦੇ ਪਿੰਡ ਸਿਆਣਾ ਸੈਦਾਂ ਵਿਚ ਸਥਿਤ ਹੈ | ਇਹ ਸਥਾਨ ਪਿਹੋਵਾ ਗੁਹਲਾ ਚੀਕਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਇਥੇ ਰਹਿੰਦਾ ਸੀ | ਉਸਦੀ ਗੁਰੂ ਸਾਹਿਬ ਨੂੰ ਮਿੱਲਣ ਦੀ ਬੜੀ ਇਛਾ ਸੀ | ਉਸਦੀ ਇਛਾ ਪੂਰੀ ਕਰਨ ਲਈ ਗੁਰੂ ਸਾਹਿਬ ਇਸ ਪਿੰਡ ਆਏ ਅਤੇ ਗੁਰਦੁਆਰਾ ਸ਼੍ਰੀ ਦਮਦਮਾਂ ਸਾਹਿਬ ਵਾਲੇ ਸਥਾਨ ਤੇ ਆਕੇ ਆਪਣੇ ਸਿਖ ਬਾਰੇ ਪੁਛਿਆ | ਉਹ ਸਿਖ ਆ ਕੇ ਗੁਰੂ ਸਾਹਿਬ ਨੂੰ ਇਸ ਜਗਹ ਅਪਣੇ ਘਰ ਲੈ ਆਇਆ | ਉਸ ਸਿਖ ਨੇ ਗੁਰੂ ਸਾਹਿਬ ਨੂੰ ਲਕੜ ਦ ਜੋੜਾ ਭੇਂਟ ਕੀਤਾ | ਬਦਲੇ ਵਿਚ ਗੁਰੂ ਸਾਹਿਬ ਨੇ ਅਪਣੇ ਪੈਰੀ ਪਾਇਆ ਚਮੜੇ ਦਾ ਜੋੜਾ ਲਾਹ ਕੇ ਉਸ ਸਿਖ ਨੂੰ ਭੇਂਟ ਕੀਤਾ ਜੋ ਹੁਣ ਵੀ ਇਥੇ ਸੰਭਾਲ ਕੇ ਰਖਿਅ ਹੋਇਆ ਹੈ
ਤਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਜੋੜਾ ਸਾਹਿਬ, ਸਿਆਣਾ ਸੈਦਾਂ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਸਿਆਣਾ ਸਯਾਦਾਂ ਪਿਹੋਵਾ
ਜ਼ਿਲਾ :- ਕੁਰੂਕਸ਼ੇਤਰ
ਰਾਜ :- ਹਰਿਆਣਾ
ਫੋਨ ਨੰਬਰ:- |
|
|
|
|
|
|