ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਿੱਲਾ ਕੁਰੂਕਸ਼ੇਤਰ ਦੇ ਪਿੰਡ ਬਾਰਨਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੇ ਦੋਰਾਨ ਗੁਰਦੁਆਰਾ ਸ਼੍ਰੀ ਨਿੰਮ ਸਾਹਿਬ, ਕੈਥੱਲ ਤੋਂ ਆਏ | ਇਥੇ ਇਕ ਹਿਂਦੂ ਪਰਿਵਾਰ ਦੀ ਬਜੁਰਗ ਔਰਤ ਰਹਿੰਦੀ ਸੀ ਜੋ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦੀ ਸੀ | ਉਸਨੇ ਗੁਰੂ ਸਾਹਿਬ ਲਈ ਅਪਣੇ ਹਥੀ ਦੁਸ਼ਾਲਾ ਬੁਣ ਕੇ ਟਰੰਕ ਵਿਚ ਰਖਿਆ ਹੋਇਆ ਸੀ | ਉਹ ਸੋਚਦੀ ਰਹਿੰਦੀ ਸੀ ਕੇ ਜੇ ਗੁਰੂ ਸਾਹਿਬ ਸਭ ਜਾਣੀ ਜਾਣ ਹਨ ਤਾਂ ਉਹ ਆਪ ਹੀ ਆਕੇ ਇਹ ਮੇਰੇ ਤੋ ਲੈ ਲੈਣਗੇ | ਮਾਤਾ ਦੀ ਇਛਾ ਪੁਰੀ ਕਰਨ ਲਈ ਗੁਰੂ ਸਾਹਿਬ ਇਥੇ ਘੋੜੇ ਤੇ ਆਏ, ਪਰ ਮਾਤਾ ਨੂੰ ਗੁਰੂ ਸਾਹਿਬ ਦੀ ਪਛਾਣ ਨਾ ਹੋਣ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਮ ਵਾਲਾ ਦੁਸ਼ਾਲਾ ਹੀ ਭੇਂਟ ਕਰ ਦਿੱਤਾ | ਗੁਰੂ ਸਾਹਿਬ ਨੇ ਮਾਤਾ ਜੀ ਨੂੰ ਦਸਿਆ ਕੇ ਮੇਰੇ ਵਾਲਾ ਦੁਸ਼ਾਲਾ ਤੀਸਰੇ ਟਰੰਕ ਵਿਚ ਕਪੜੇ ਵਿਚ ਵਲੇਟ ਕੇ ਰਖਿਆ ਹੋਇਆ ਹੈ | ਗੁਰੂ ਸਾਹਿਬ ਨੇ ਦਸਿਆ ਕੇ ਉਹ ਬਹੁਤ ਜਲਦੀ ਵਿਚ ਹਨ ਉਹਨਾਂ ਨੇ ਦਿਲੀ ਪਹੁੰਚਣਾ ਹੈ | ਮਾਤਾ ਜੀ ਨੇ ਗੁਰੂ ਸਾਹਿਬ ਨੂੰ ਉਹ ਦੁਸ਼ਾਲਾ ਭੇਂਟ ਕੀਤਾ | ਜਿਸ ਜਗਹ ਗੁਰੂ ਸਾਹਿਬ ਖੜੇ ਸਨ, ਮਾਤਾ ਜੀ ਨੇ ਉਸ ਜਗਹ ਥੜਾ ਬਣਵਾਇਆ | ਕੁਝ ਸਮੇਂ ਬਾਅਦ ਕੈਥਲ ਦੇ ਰਾਜੇ ਦੇ ਦਰਬਾਰ ਵਿਚੋਂ ਦਰੋਗਾ ਇਥੇ ਘੋੜੇ ਦੇ ਵਪਾਰ ਲਈ ਇਥੇ ਆਇਆ, ਉਸਨੇ ਪਿੰਡ ਵਾਲਿਆਂ ਨੂੰ ਥੜਾ ਸਾਹਿਬ ਬਾਰੇ ਪੁਛਿਆ | ਤਾਂ ਪਿੰਡ ਵਾਲਿਆਂ ਨੇ ਥੜਾ ਸਾਹਿਬ ਦਾ ਇਤਿਹਾਸ ਦਸਿਆ | ਦਰੋਗਾ ਨੇ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਵਾਉਣ ਦਾ ਸੋਚਿਆ | ਉਸਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਅਪਣਾ ਸਾਰਾ ਧੰਨ ਜੋ ਉਹ ਵਪਾਰ ਲਈ ਲੈ ਕੇ ਆਇਆ ਸੀ ਗੁਰਦੁਆਰਾ ਸਾਹਿਬ ਲਈ ਦੇ ਦਿੱਤੇ | ਬਾਕੀ ਪਿੰਡ ਵਾਲਿਅਂ ਨੇ ਪੈਸੇ ਪਾ ਕੇ ਗੁਰਦੁਆਰਾ ਸਾਹਿਬ ਬਣਵਾਇਆ |
ਤਸਵੀਰਾਂ ਲਈਆਂ ਗਈਆਂ :- ੨੫ ਫ਼ਰਵਰੀ, ੨੦੧੨ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਾਰਨਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ :- ਪਿੰਡ :- ਬਾਰਨਾ ਜ਼ਿੱਲਾ :- ਕੁਰੂਕਸ਼ੇਤਰ
ਰਾਜ :- ਹਰਿਆਣਾ
ਫ਼ੋਨ ਨੰਬਰ :- |
|
|
|
|
|
|