ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਦਮਦਮਾਂ ਸਾਹਿਬ ਜ਼ਿੱਲਾ ਕੁਰੂਕਸ਼ੇਤਰ ਦੇ ਪਿੰਡ ਸਿਆਣਾ ਸੈਦਾਂ ਵਿਚ ਸਥਿਤ ਹੈ | ਇਹ ਸਥਾਨ ਪਿਹੋਵਾ ਗੁਹਲਾ ਚੀਕਾ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਇਥੇ ਰਹਿੰਦਾ ਸੀ | ਉਸਦੀ ਗੁਰੂ ਸਾਹਿਬ ਨੂੰ ਮਿੱਲਣ ਦੀ ਬੜੀ ਇਛਾ ਸੀ | ਉਹਨਾਂ ਇਛਾ ਪੂਰੀ ਕਰਨ ਲਈ ਗੁਰੂ ਸਾਹਿਬ ਇਸ ਪਿੰਡ ਆਏ ਅਤੇ ਇਸ ਸਥਾਨ ਤੇ ਆਕੇ ਆਪਣੇ ਸਿਖ ਬਾਰੇ ਪੁਛਿਆ | ਉਹ ਸਿਖ ਆ ਕੇ ਗੁਰੂ ਸਾਹਿਬ ਨੂੰ ਅਪਣੇ ਘਰ ਗੁਰਦੁਆਰਾ ਸ਼੍ਰੀ ਜੋੜਾ ਸਾਹਿਬ ਵਾਲੇ ਸਥਾਨ ਤੇ ਲੈ ਗਿਆ | ਉਸ ਸਿਖ ਨੇ ਗੁਰੂ ਸਾਹਿਬ ਨੂੰ ਲਕੜ ਦਾ ਜੋੜਾ ਭੇਂਟ ਕੀਤਾ | ਬਦਲੇ ਵਿਚ ਗੁਰੂ ਸਾਹਿਬ ਨੇ ਅਪਣੇ ਪੈਰੀ ਪਾਇਆ ਚਮੜੇ ਦਾ ਜੋੜਾ ਲਾਹ ਕੇ ਉਸ ਸਿਖ ਨੂੰ ਭੇਂਟ ਕੀਤਾ ਜੋ ਹੁਣ ਵੀ ਇਥੇ ਸੰਭਾਲ ਕੇ ਰਖਿਅ ਹੋਇਆ ਹੈ

ਤਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾਂ ਸਾਹਿਬ, ਸਿਆਣਾ ਸੈਦਾਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਸਿਆਣਾ ਸਯਾਦਾਂ
    ਪਿਹੋਵਾ
    ਜ਼ਿਲਾ :- ਕੁਰੂਕਸ਼ੇਤਰ
    ਰਾਜ :- ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com