ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਜ਼ਿਲਾ ਕੁਰੂਕਸ਼ੇਤਰ ਦੇ ਸ਼ਹਿਰ ਪਿਹੋਵਾ ਵਿਚ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਹੋਏ ਸੰਮਤ ੧੫੬੧ ਬਿਕਰਮੀ ਚੇਤਰ ਵਦੀ ਚੋਦਸ ਨੂੰ ਆਏ ਤਾਂ ਪੰਡਤਾਂ ਦਾ ਬੜਾ ਜੋਰ ਸੀ । ਉਹਨਾ ਨੇ ਇਕ ਅੰਡਬਰ ਰਚਿਆ ਹੋਇਆ ਸੀ । ਲੋਕਾਂ ਨੂੰ ਧੋਖੇ ’ਚ ਲਿਆ ਕੇ ਲੁੱਟੀ ਜਾਂਦੇ ਸੀ । ਇਕ ਸੌਨੇ ਦੀ ਕੰਨ ਦੀ ਵਾਲੀ ਵਰਗੀ, ਰੱਥ ਦੇ ਪਹਿਏ ਜਿਨੀ ਬਣਵਾ ਕੇ ਸੁਸਰਤੀ ਵਿੱਚ ਸੁੱਟੀ ਹੋਈ ਸੀ । ਜੋ ਯਾਤਰੂ ਗਤੀ ਕਰਾਉਣ ਆਉਦਾਂ ਸੀ ਉਸ ਨੂੰ ਕੰਨ ਦਾ ਵਾਲਾ ਸੁਰਸਤੀ ’ਚੋਂ ਕੱਢ ਕੇ ਵਿਖਾ ਦਿੰਦੇ ਤੇ ਪ੍ਰਚਾਰ ਇਹ ਸੀ ਕਿ ਇਕ ਮਾਈ ਦੀ ਕੰਨ ਦੀ ਵਾਲੀ ਰਾਤ ਇਸਨਾਨ ਕਰਨ ਲਗਿਆ ਸੁਰਸਤੀ ’ਚ ਡਿੱਗ ਪਈ ਸੀ ਤੇ ਰਾਤ-ਰਾਤ ਵਿੱਚ ਰੱਥ ਦੇ ਪਹਿਏ ਵਾਂਗੂ ਪਰਫੁਲੱਤ ਹੋ ਗਈ ਸੀ । ਲੋਕਾਂ ਨੂੰ ਭੁੱਲੇਖੇ ਵਿੱਚ ਲਿਆ ਕੇ ਲੁੱਟੀ ਜਾਂਦੇ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਪ੍ਰਚਾਰ ਸੁਨਿਆ ਤਾਂ ਪੰਡਤਾਂ ਨੂੰ ਕਿਹਾ ਭਾਈ ਇਹ ਬਚਨ ਠੀਕ ਹੈ ਕਿ ਇਥੋਂ ਦਾ ਕੀਤਾ ਪੁਨ ਦਾਨ ਇਸ ਤਰ੍ਹਾਂ ਪਰਫੁੱਲਤ ਹੁੰਦਾ ਹੈ ਤੇ ਜੋ ਲੋਕ ਇਸ ਜਗਹ ਤੇ ਪਾਪ ਕਰਦੇ ਹਨ, ਗਰੀਬਾਂ ਨੂੰ ਲੁੱਟ ਕੇ ਮੀਟ ਸ਼ਰਾਬਾਂ ਪੀਂਦੇ ਹਨ ਉਹਨਾ ਦਾ ਪਾਪ ਕਿੰਨੇ ਗੁਣਾਂ ਵਧੇਗਾ । ਪੰਡਤਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀ ਸੀ ਤਾਂ ਗੁਰੂ ਸਾਹਿਬ ਦੇ ਚਰਣਾਂ ਤੇ ਨਮਸਕਾਰ ਕੀਤੀ ਤੇ ਭੁੱਲ ਬਖਸ਼ਾਈ । ਗੁਰੂ ਸਾਹਿਬ ਕਾਫੀ ਸਮਾਂ ਇਸ ਜਗਾਂ ਤੇ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦੇਂਦੇ ਰਹੇ ਤੇ ਤੱਪ ਵੀ ਕੀਤਾ । ਉਸ ਸਮੇਂ ਦਾ ਤੱਪੇ ਅਸਥਾਣ ਗੁਰਦੁਆਰਾ ਬਾਉਲੀ ਸਾਹਿਬ ਦੇ ਥੱਲੇ ਭੋਰਾ ਬਨਿਆਂ ਹੋਇਆ ਹੈ ਜੋ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ । ਇਸ ਅਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੈ । ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੀ ਕੁਰੂਕਸ਼ੇਤਰ ਜਾਂਦੇ ਹੋਏ ਸੁਰਸਤੀ ਦੇ ਕੰਡੇ ਬੈਠ ਕੇ ਸੰਗਤਾਂ ਨੂੰ ਉਪਦੇਸ ਦਿੱਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਂਦੇ ਹੋਏ ਕਰਾਹ ਸਾਹਿਬ ਤੋਂ ਹੋ ਕੇ ਸੁਰਸਤੀ ਦੇ ਕੰਡੇ ਤੇ ਬੈਠੇ ਸਨ ਉਸ ਅਸਥਾਨ ਦੇ ਨਾਲ ਖੂਹੀ ਵੀ ਸੀ ਜਿਸ ਤੋਂ ਇਸ਼ਨਾਨ ਵੀ ਕੀਤਾ ਸੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਰਾਹ ਸਾਹਿਬ ਤੋਂ ਹੋ ਕੇ ਸਿਆਣਾ ਸੈਯਦਾ ਮਿਸਤਰੀ ਸਿੰਘ ਦੇ ਘਰ ਗਏ ਤਾਂ ਮਿਸਤਰੀ ਸਿੰਘ ਨੂੰ ਨਿਹਾਲ ਕਰਦੇ ਹੋਏ ਆਪਨੇ ਚਰਣਾਂ ਦਾ ਜੋੜਾ ਮਿਸਤਰੀ ਜੀ ਨੂੰ ਬਖਸ਼ਿਆ । ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ। ਉਥੌਂ ਮਹਾਰਾਜ ਸੁਰਸਤੀ ਦੇ ਕੰਡੇ ਆ ਕੇ ਬੈਠੇ, ਬੋਹੜ ਥੱਲੇ ਘੋੜਾ ਬਨਿਆ ਉਸ ਸਮੇਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ।
ਤਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਪਿਹੋਵਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਪਿਹੋਵਾ
ਜ਼ਿਲਾ :- ਕੁਰੂਕਸ਼ੇਤਰ
ਰਾਜ ਹਰਿਆਣਾ
ਫ਼ੋਨ ਨੰਬਰ:-੦੦੯੧-੧੬੩੨-੨੭੯੦੭੯ |
|
|
|
|
|
|