ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਨਿੱਮ ਸਾਹਿਬ ਕੈਥਲ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੋਰਾਨ ਇਥੇ ਧਮਤਾਨ ਤੋਂ ਆਏ | ਕੈਥਲ ਨੂੰ ਜਾਂਦੇ ਹੋਏ ਗੁਰੂ ਸਾਹਿਬ ਭਾਈ ਮਲਾ ਜੀ ਨੂੰ ਮਿਲੇ, ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਪੁਛਿਆ ਕੇ ਇਸ ਸ਼ਹਿਰ ਵਿਚ ਕੋਈ ਰਬ ਨੂੰ ਮਨਣ ਵਾਲਾ ਬੰਦਾ ਹੋਵੇ | ਭਾਈ ਸਾਹਿਬ ਨੇ ਦਸਿਆ ਕੇ ਦੋ ਪਰਿਵਾਰ ਬਾਣੀਆਂ ਦੇ ਅਤੇ ਇਕ ਪਰਿਵਾਰ ਤਰਖਾਣਾ ਦਾ ਹੈ | ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈਕੇ ਕੈਥਲ ਆ ਗਏ | ਜ ਦ ਸ਼ ਹਿ ਰ ਵਿਚ ਪੰਹੁਚੇ ਤਾਂ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਪੁਛਿਆ ਕਿ ਆਪ ਕਿਸ ਦੇ ਘਰ ਪਹਿਲਾਂ ਜਾਉਂਗੇ, ਤਾਂ ਗੁਰੂ ਸਾਹਿਬ ਨੇ ਕਿਹਾ ਕੇ ਜਿਹਨਾਂ ਦਾ ਘਰ ਵੀ ਨੇੜੇ ਹੋਵੇ | ਭਾਈ ਮਲਾ ਜੀ ਗੁਰੂ ਸਾਹਿਬ ਨੂੰ ਭਾਈ ਜੁਗਤ ਤਰਖਾਣ ਦੇ ਘਰ ਆਏ ਆਤੇ ਉਹਨਾਂ ਨੂੰ ਬਾਹਰ ਬੁਲਾਇਆ | ਉਹਨਾਂ ਨੇ ਗੁਰੂ ਸਾਹਿਬ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਆਉ ਭਗਤ ਕਿਤੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਬਹੁਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਅਈ | ਗੁਰੂ ਸਾਹਿਬ ਨੇ ਉਹਨਾਂ ਦੇ ਘਰ ਰਾਤ ਗੁਜਾਰੀ ਅਤੇ ਦੁਸਰੀ ਸਵੇਰ ਉਹਨਾਂ ਨੇ ਨਿੱਮ ਦੇ ਹੇਠ ਬਿਰਾਜੇ | ਇਕ ਵਿਅਕਤੀ ਨੂੰ ਬੁਖਾਰ ਸੀ ਗੁਰੂ ਸਾਹਿਬ ਨੇ ਉਸਨੂੰ ਨਿਮ ਦੇ ਪਤੇ ਦਿੱਤੇ ਅਤੇ ਖਾਣ ਨੂੰ ਕਿਹਾ | ਬਾਅਦ ਵਿਚ ਬਾਣੀਆ ਪਰਿਵਾਰ ਦੀ ਬੇਨਤੀ ਕਰਕੇ ਗੁਰੂ ਸਾਹਿਬ ਉਹਨਾਂ ਦੇ ਘਰ ਗਏ | ਉਹਨਾਂ ਦੇ ਘਰ ਗੁਰੂ ਸਾਹਿਬ ਨੇ ਕਥਾ ਕੀਰਤਨ ਕੀਤੀ ਅਤੇ ਕਿਹਾ ਕੇ ਇਥੇ ਇਸੇ ਤਰਹ ਕਥਾ ਕੀਰਤਨ ਹੁੰਦਾ ਰਿਹ ਕਰੁਗਾ | ਸ਼ਾਮ ਨੂੰ ਗੁਰੂ ਸਾਹਿਬ ਜੁਗਤ ਤਰਖਾਣ ਦੇ ਘਰ ਆਏ ਅਤੇ ਨਿਮ ਦੇ ਹੇਠ ਰਾਤ ਗੁਜਾਰੀ |

ਤਸਵੀਰਾਂ ਲਈਆਂ ਗਈਆਂ :- ੨੦ ਜਨਵਰੀ, ੨੦੧੨
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਿੰਮ ਸਾਹਿਬ, ਕੈਥੱਲ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਕੈਥਲ ਸ਼ਹਿਰ
    ਜ਼ਿਲਾ :- ਕੈਥਲ
    ਰਾਜ :- ਹਰਿਆਣਾ
    ਫ਼ੋਨ ਨੰਬਰ :-
     

     
     
    ItihaasakGurudwaras.com