ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੈਥਲ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੋਰਾਨ ਇਥੇ ਧਮਤਾਨ ਤੋਂ ਆਏ | ਕੈਥਲ ਨੂੰ ਜਾਂਦੇ ਹੋਏ ਗੁਰੂ ਸਾਹਿਬ ਭਾਈ ਮੱਲਾ ਜੀ ਨੂੰ ਮਿਲੇ, ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਪੁਛਿਆ ਕੇ ਇਸ ਸ਼ਹਿਰ ਵਿਚ ਕੋਈ ਰਬ ਨੂੰ ਮਨਣ ਵਾਲਾ ਬੰਦਾ ਹੋਵੇ | ਭਾਈ ਸਾਹਿਬ ਨੇ ਦਸਿਆ ਕੇ ਰਬ ਨੂੰ ਮਨਣ ਵਾਲੇ ਦੋ ਪਰਿਵਾਰ ਬਾਣੀਆਂ ਦੇ ਅਤੇ ਇਕ ਪਰਿਵਾਰ ਤਰਖਾਣਾ ਦਾ ਹੈ | ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈਕੇ ਕੈਥਲ ਆ ਗਏ | ਜਦ ਸ਼ਹਿਰ ਵਿਚ ਪੰਹੁਚੇ ਤਾਂ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਪੁਛਿਆ ਕਿ ਆਪ ਕਿਸ ਦੇ ਘਰ ਪਹਿਲਾਂ ਜਾਉਂਗੇ, ਤਾਂ ਗੁਰੂ ਸਾਹਿਬ ਨੇ ਕਿਹਾ ਕੇ ਜਿਹਨਾਂ ਦਾ ਘਰ ਵੀ ਨੇੜੇ ਹੋਵੇ | ਭਾਈ ਮਲਾ ਜੀ ਗੁਰੂ ਸਾਹਿਬ ਨੂੰ ਭਾਈ ਜੁਗਤ ਤਰਖਾਣ ਦੇ ਘਰ ਆਏ ਆਤੇ ਉਹਨਾਂ ਨੂੰ ਬਾਹਰ ਬੁਲਾਇਆ | ਉਹਨਾਂ ਨੇ ਗੁਰੂ ਸਾਹਿਬ ਨੂੰ ਬੜੇ ਹੀ ਆਦਰ ਸਤਿਕਾਰ ਨਾਲ ਆਉ ਭਗਤ ਕਿਤੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਬਹੁਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਅਈ | ਗੁਰੂ ਸਾਹਿਬ ਨੇ ਉਹਨਾਂ ਦੇ ਘਰ ਰਾਤ ਗੁਜਾਰੀ ਅਤੇ ਦੁਸਰੀ ਸਵੇਰ ਉਹਨਾਂ ਨੇ ਨਿੱਮ ਦੇ ਹੇਠ ਬਿਰਾਜੇ | ਇਕ ਵਿਅਕਤੀ ਨੂੰ ਬੁਖਾਰ ਸੀ ਗੁਰੂ ਸਾਹਿਬ ਨੇ ਉਸਨੂੰ ਨਿਮ ਦੇ ਪਤੇ ਦਿੱਤੇ ਅਤੇ ਖਾਣ ਨੂੰ ਕਿਹਾ | ਬਾਅਦ ਵਿਚ ਬਾਣੀਆ ਪਰਿਵਾਰ ਦੀ ਬੇਨਤੀ ਕਰਕੇ ਗੁਰੂ ਸਾਹਿਬ ਇਥੇ ਉਹਨਾਂ ਦੇ ਘਰ ਆਏ | ਇਥੇ ਉਹਨਾਂ ਦੇ ਘਰ ਗੁਰੂ ਸਾਹਿਬ ਨੇ ਕਥਾ ਕੀਰਤਨ ਕੀਤੀ ਅਤੇ ਕਿਹਾ ਕੇ ਇਥੇ ਇਸੇ ਤਰਹ ਕਥਾ ਕੀਰਤਨ ਹੁੰਦਾ ਰਿਹਾ ਕਰੁਗਾ | ਸ਼ਾਮ ਨੂੰ ਗੁਰੂ ਸਾਹਿਬ ਜੁਗਤ ਤਰਖਾਣ ਦੇ ਘਰ ਚਲੇ ਗਏ ਅਤੇ ਨਿਮ ਦੇ ਹੇਠ ਰਾਤ ਗੁਜਾਰੀ |
ਤ੍ਸਵੀਰਾਂ ਲਈਆਂ ਗਈਆਂ ;- ੭ ਦਿਸੰਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਕੈਥੱਲ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ :-
ਕੈਥਲ ਸ਼ਹਿਰ
ਜ਼ਿਲਾ :- ਕੈਥਲ
ਰਾਜ :- ਹਰਿਆਣਾ
ਫ਼ੋਨ ਨੰਬਰ |
|
|
|
|
|
|