ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਪਿੰਡ ਧਮਤਾਨ, ਤਹਿਸੀਲ ਨਰਵਾਣਾ ਜ਼ਿਲ੍ਹਾ ਜੀਂਦ, ਵਿੱਚ ਸਥਿਤ ਹੈ ।

ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਪਰਿਵਾਰ ਨਾਲ ਇਥੇ ਆਏ ਅਤੇ ਤਿੰਨ ਮਹੀਨੇ ਰਹੇ। ਪੋਠੋਹਾਰੀ ਸੰਗਤ ਨੇ ਗੁਰੂ ਸਾਹਿਬ ਨੂੰ ਬਹੁਤ ਸਾਰਾ ਧੰਨ ਦਾਨ ਕੀਤਾ । ਗੁਰੂ ਸਾਹਿਬ ਨੇ ਉਹ ਧੰਨ ਦੱਗੋ ਜੱਟ ਨੂੰ ਦੇ ਦਿੱਤਾ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਸ ਧੰਨ ਨਾਲ ਧਰਮਸ਼ਾਲਾ ਉਸਾਰਨ ਲਈ ਕਿਹਾ ਅਤੇ ਲੋਕਾਂ ਲਈ ਇਕ ਖੂਹ ਪੁੱਟਿਵਾਣ ਲਈ ਕਿਹਾ । ਦੱਗੋ ਨੇ ਉਸ ਧੰਨ ਨੂੰ ਆਪਣੇ ਨਿੱਜੀ ਘਰ ਨੂੰ ਬਣਾਉਣ ਵਿਚ ਖਰਚ ਕੀਤਾ. ਜਦੋਂ ਗੁਰੂ ਸਾਹਿਬ ਦਿੱਲੀ ਜਾਣ ਵੇਲੇ ਦੂਜੀ ਵਾਰ ਦੱਗੋ ਨੂੰ ਮਿਲੇ, ਤਾਂ ਉਸਨੇ ਪੁੱਛਿਆ ਕਿ ਕੀ ਉਸ ਧੰਨ ਨਾਲ ਲੋਕਾਂ ਲਈ ਧਰਮਸ਼ਾਲਾ ਬਣਵਾਈ ਗਈ ਹੈ? ਦੱਗੋ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਉਸਨੇ ਉਹ ਪੈਸਾ ਆਪਣੀ ਨਿੱਜੀ ਚੀਜ਼ਾਂ ਉੱਤੇ ਖਰਚ ਕੀਤਾ ਸੀ । ਗੁਰੂ ਸਾਹਿਬ ਨੇ ਦੱਗੋ ਨੂੰ ਕਿਹਾ ਕਿ ਤੰਬਾਕੂ ਨੂੰ ਆਪਣੇ ਘਰ ਵਿਚ ਨਾ ਰੱਖੋ ਅਤੇ ਖੇਤ ਵਿਚ ਜਿੱਥੇ ਖੂਹ ਪੁੱਟਿਆ ਗਿਆ ਹੈ ਉਸ ਵਿਚ ਵੀ ਤੰਬਾਕੂ ਨਹੀਂ ਲਗਾਉਣਾ । ਗੁਰੂ ਸਾਹਿਬ ਦੱਗੋ ਨੂੰ ਇਹ ਗੱਲਾਂ ਕਹਿ ਕੇ ਫੇਰ ਅਗਲੀ ਯਾਤਰਾ ਲਈ ਰਵਾਨਾ ਹੋ ਗਏ. ਦੂਜੀ ਵਾਰ ਫਿਰ ਦੱਗੋ ਨੇ ਉਹੀ ਕੰਮ ਕੀਤੇ ਜੋ ਗੁਰੂ ਸਾਹਿਬ ਨੇ ਉਸਨੂੰ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ । ਜਦੋਂ ਗੁਰੂ ਸਾਹਿਬ ਤੀਜੀ ਵਾਰ ਇਥੇ ਆਏ ਅਤੇ ਦੱਗੋ ਬਾਰੇ ਪਤਾ ਲੱਗਿਆ ਕਿ ਉਸਨੇ ਦੁਬਾਰਾ ਕੀ ਕੀਤਾ ਹੈ, ਗੁਰੂ ਸਾਹਿਬ ਨੇ ਕਿਹਾ

" ਦੱਗੋ ਤੇਰੇ ਘਰ ਲਿਟਣਗੇ ਗਦੋ, ਜਿਥੇ ਕੁਆਂ ਨਾ ਚੱਕ ਓਥ ਉਗੰਣਗੇ ਅੱਕ

ਉਸ ਵਕਤ ਭਾਈ ਨੰਦ ਲਾਲ ਜੀ ਦੇ ਪਰਿਵਾਰ ਵਿਚੋਂ ਭਾਈ ਰਾਮਦੇਵ ਜੀ ਗੁਰੂ ਸਾਹਿਬ ਦੇ ਨਾਲ ਸਨ। ਰਾਮਦੇਵ ਜੀ ਦਰਬਾਰ ਸਾਹਿਬ ਦੇ ਸਾਹਮਣੇ ਪਾਣੀ ਦਾ ਛਿੜਕਾਅ ਕਰਦੇ ਸਨ। ਇਕ ਦਿਨ ਭਾਈ ਰਾਮਦੇਵ ਜੀ ਨੇ ਇੰਨਾ ਪਾਣੀ ਛਿੜਕਿਅ ਕਿ ਇੰਝ ਲੱਗ ਰਿਹਾ ਸੀ ਕਿ ਮੀਂਹ (ਬਾਰਿਸ਼) ਪੈ ਰਿਹਾ ਹੈ. ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਭਾਈ ਰਾਮਦੇਵ ਜੀ ਦਾ ਨਾਮ ਮੀਂਹਾ ਰੱਖਿਆ. ਗੁਰੂ ਸਾਹਿਬ ਨੇ ਵੀ ਭਾਈ ਜੀ ਨੂੰ ਧਰਮਸ਼ਾਲਾ ਦੀ ਮਹਾਂਪਤੀ ਵਜੋਂ ਅਸ਼ੀਰਵਾਦ ਦਿੱਤਾ ਅਤੇ ਉਹਨਾਂ ਨੂੰ ਨਗਾਰਾ, ਇੱਕ ਬਲਦ ਅਤੇ ਝੰਡਾ ਦਿੱਤਾ । ਗੁਰੂ ਸਾਹਿਬ ਨੇ ਉਹਨਾਂ ਨੂੰ ਸਿੱਖ ਧਰਮ ਦੇ ਸੰਦੇਸ਼ ਨੂੰ ਅੱਗੇ ਫੈਲਾਉਣ ਲਈ ਕਿਹਾ । ਸੀਨੇ ਬਸੀਨੇ ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਸ੍ਰੀ ਹਜ਼ੂਰ ਸਾਹਿਬ ਦੀ ਡਿਉੜੀ ਦਾ ਵਰ ਦਿੱਤਾ । ਸੰਗਤ ਨੂੰ ਆਪਣੀ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਇਸ ਸਥਾਨ ਤੋਂ ਸ਼ੁਰੂ ਕਰਨ ਲਈ ਕਿਹਾ | ਇਸ ਦਾ ਲਿੱਖਤ ਪ੍ਰਮਾਣ ਨਹੀਂ ਮਿਲਦਾ ਪਰ ਬਹੁਤ ਸੰਗਤ ਇਸ ਮਾਨਤਾ ਦੇ ਅਨੁਸਾਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਇਸ ਸਥਾਨ ਤੋਂ ਸ਼ੁਰੂ ਕਰਦੀ ਹੈ |

ਤ੍ਸਵੀਰਾਂ ਲਈਆਂ ਗਈਆਂ ;- ੬ ਦਿਸੰਬਰ, ੨੦੦੯
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਧਮਤਾਨ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ:-
    ਪਿੰਡ ਧਮਤਾਨ
    ਜ਼ਿਲਾ :- ਜੀਂਦ
    ਰਾਜ ਹਰਿਆਣਾ
    ਫੋਨ ਨੰਬਰ:-੦੦੯੧-੧੬੮੪-੨੭੩੧੨੬
     

     
     
    ItihaasakGurudwaras.com