ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ਼ ਸਾਹਿਬ, ਅੰਬਾਲਾ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਪੁਰਾਣੇ ਸ਼ਹਿਰ ਵਿਚ ਸਬਜ਼ੀ ਮੰਡੀ ਨੇੜੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੋਕ ਵਿਚ ਸ਼ਹੀਦ ਕਰ ਦਿਤਾ ਗਿਆ ਤਾਂ ਕਿਸੇ ਦੀ ਹਿਮਤ ਨਹੀਂ ਹੋਈ ਕੇ ਉਹ ਗੁਰੂ ਸਾਹਿਬ ਦਾ ਸ਼ਰੀਰ ਜਾਂ ਸੀਸ ਚੁਕ ਸਕੇ | ਪਰ ਅਕਾਲ ਪੁਰਖ ਦੀ ਮਰਜੀ ਨਾਲ ਤੇਜ ਹਨੇਰੀ ਚਲੀ ਅਤੇ ਉਸ ਹਨੇਰੇ ਦੇ ਉਹਲੇ ਵਿਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁਕਣ ਵਿਚ ਕਾਮ੍ਯਾਬ ਹੋ ਗਏ ਅਤੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦਾ ਸ਼ਰੀਰ ਅਪਣੇ ਘਰ ਲੈ ਗਏ ਅਤੇ ਸ਼ਰੀਰ ਦਾ ਸੰਸਕਾਰ ਅਪਣੇ ਘਰ ਨੂੰ ਅੱਗ ਲਗਾ ਕੇ ਕਿਤਾ ਕਿਉਂਕੇ ਉਸ ਤਰਹਾਂ ਸੰਸਕਾਰ ਕਰਨਾ ਖਤਰੇ ਨਾਲ ਭਰਿਆ ਸੀ | ਦੁਸਰੀ ਤਰਫ਼ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਇਥੇ ਪੰਹੁਚੇ | ਇਥੇ ਰਾਤ ਗੁਜ਼ਾਰ ਕੇ ਭਾਈ ਜੈਤਾ ਜੀ ਦੁਸਰੇ ਦਿਨ ਸਵੇਰੇ ਸ਼੍ਰੀ ਅਨੰਦਪੁਰ ਸਾਹਿਬ ਲਈ ਚਲ ਪਏ

ਤ੍ਸਵੀਰਾਂ ਲਈਆਂ ਗਈਆਂ ;- ੩ ਸਿਤੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ਼ ਸਾਹਿਬ, ਅੰਬਾਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ:-
    ਅੰਬਾਲਾ
    ਜ਼ਿਲਾ :- ਅੰਬਾਲਾ
    ਰਾਜ ਹਰਿਆਣਾ
    ਫੋਨ ਨੰਬਰ:-
     

     
     
    ItihaasakGurudwaras.com