ਗੁਰਦੁਆਰਾ ਸ਼੍ਰੀ ਸਤਸੰਗਤ ਸਾਹਿਬ, ਅੰਬਾਲਾ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਪੁਰਾਣੇ ਸ਼ਹਿਰ ਵਿਚ ਜਗਾਧਰੀ ਦਰਵਾਜੇ ਨੇੜੇ ਸਥਿਤ ਹੈ | ਜਦੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਚਾਂਦਨੀ ਚੋਕ ਵਿਚ ਸ਼ਹੀਦ ਕਰ ਦਿਤਾ ਗਿਆ ਤਾਂ ਕਿਸੇ ਦੀ ਹਿਮਤ ਨਹੀਂ ਹੋਈ ਕੇ ਉਹ ਗੁਰੂ ਸਾਹਿਬ ਦਾ ਸ਼ਰੀਰ ਜਾਂ ਸੀਸ ਚੁਕ ਸਕੇ | ਪਰ ਅਕਾਲ ਪੁਰਖ ਦੀ ਮਰਜੀ ਨਾਲ ਤੇਜ ਹਨੇਰੀ ਚਲੀ ਅਤੇ ਉਸ ਹਨੇਰੇ ਦੇ ਉਹਲੇ ਵਿਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਚੁਕਣ ਵਿਚ ਕਾਮ੍ਯਾਬ ਹੋ ਗਏ ਅਤੇ ਭਾਈ ਲਖੀ ਸ਼ਾਹ ਜੀ ਗੁਰੂ ਸਾਹਿਬ ਦਾ ਸ਼ਰੀਰ ਅਪਣੇ ਘਰ ਲੈ ਗਏ ਅਤੇ ਸ਼ਰੀਰ ਦਾ ਸੰਸਕਾਰ ਅਪਣੇ ਘਰ ਨੂੰ ਅੱਗ ਲਗਾ ਕੇ ਕਿਤਾ ਕਿਉਂਕੇ ਉਸ ਤਰਹਾਂ ਸੰਸਕਾਰ ਕਰਨਾ ਖਤਰੇ ਨਾਲ ਭਰਿਆ ਸੀ | ਦੁਸਰੀ ਤਰਫ਼ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਇਥੇ ਪੰਹੁਚੇ | ਇਥੇ ਕੁਝ ਸਮੇਂ ਲਈ ਰੁਕੇ | ਇਸ ਸਥਾਨ ਦੇ ਨੇੜੇ ਜਿਥੇ ਆਜ ਕਲ ਜਗਾਧਰੀ ਗੇਟ ਹੈ ਉਸ ਸਮੇਂ ਵਿਚ ਟਾਂਗਰੀ ਜਾਂ ਡਾਂਗਰੀ ਨਦੀ ਵਗਦੀ ਸੀ | ਨਦੀ ਪਾਰ ਕਰਕੇ ਬੇਰੀਆਂ ਦਾ ਝੁੰਡ ਦੀ ਛਾਂ ਦੇਖ ਕੇ ਭਾਈ ਜੈਤਾ ਜੀ ਨੇ ਸਿਰ ਤੋਂ ਟੌਕਰਾ ਉਤਾਰ ਕੇ (ਜਿਸ ਵਿਚ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਸੀਸ ਸੀ ) ਉਚੀ ਥਾਂ ਟਿਕਾ ਦਿੱਤਾ | ਇਸ ਸਥਾਨ ਦੇ ਆਸ ਪਾਸ ਕਿਰਤੀ ਲੋਕਾਂ ਦੀਆਂ ਝੋਂਪੜੀਆਂ ਸਨ | ਜਿਹਨਾਂ ਵਿਚ ਬਹੁਤ ਘੁਮਿਆਰ ਰਹਿਂਦੇ ਸਨ | ਭਾਈ ਜੈਤਾ ਜੀ ਨੇ ਲੋਕਾਂ ਕੋਲੋਂ ਕਿਸੇ ਗੁਰ ਸਿਖ ਦਾ ਘਰ ਪੁਛਿਆ | ਪੁਛਣ ਤੇ ਪਤਾ ਲਗਿਆ ਕਿ ਕੈਥਮਾਜਰੀ ਵਿੱਚ ਕੁਝ ਹਿੰਦੂਆਂ ਦੇ ਘਰ ਹਨ | ਭਾਈ ਜੈਤਾ ਜੀ ਕੈਥਮਾਜਰੀ ਵਿਚ ਤੁਅਕਲ ਸ਼ਾਹ ਦੇ ਤਕੀਏ ਦੇ ਪਾਸ ਜਾ ਪਹੁੰਚੇ | ਤੁਅਕਲ ਸ਼ਾਹ ਦੇ ਤਕੀਏ ਦੇ ਪਾਸ ਹੀ ਉਹਨਾਂ ਨੇ ਗੁਰੂ ਸਾਹਿਬ ਦਾ ਸੀ ਸੀਸ ਰਾਮਦਾਸੀਏ ਦੇ ਘਰ ਠਹਿਰਾ ਦਿੱਤਾ ਉਸ ਸਥਾਨ ਤੇ ਅਜ ਕਲ ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ਼ ਸਾਹਿਬ ਸ਼ੁਸ਼ੋਬਿਤ ਹੈ |
ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿਖੀ ਦਾ ਪ੍ਰਚਾਰ ਕਰਨ ਲਈ ਸੂਰਜ ਗ੍ਰਹਿਣ ਮੋਕੇ ਕੁਰੁਕਛੇਤਰ ਜਾਣ ਸਮੇਂ ਇਥੇ ਚਰਨ ਪਾਏ ਤਾਂ ਘੁਮਿਆਰਾਂ ਨੇ ਦਸਿਆ ਕੇ ਇਸ ਥਾਂ ਕਦੇ ਕਦੇ ਸ਼ੇਰ ਦੇ ਗਰਜਣ ਦੀ ਅਵਾਜ ਸੁਣਾਈ ਦਿੰਦੀ ਹੈ ਗੁਰੂ ਸਾਹਿਬ ਦੇ ਪੁਛਣ ਤੇ ਧੁਮੀਏ (ਗੁਜੱਰ) ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਇਥੇ ਨਦੀ ਪਾਰ ਕਰਕੇ ਇਕ ਆਦਮੀ ਆਇਆ ਸੀ | ਉਸਨੇ ਸਿਰ ਤੇ ਟੋਕਰਾ ਚਕਿਆ ਹੋਇਆ ਸੀ ਉਸਨੇ ਇਹਨਾਂ ਬੇਰੀਆਂ ਦੇ ਹੇਠਾਂ ਆਰਾਮ ਕੀਤਾ ਸੀ ਉਸਦੇ ਜਾਣ ਤੋਂ ਬਾਅਦ ਅਸੀਂ ਦੇਖਿਆ ਜਿਸ ਥਾਂ ਤੇ ਟੋਕਰਾ ਟੰਗਿਆ ਹੋਇਆ ਸੀ ਉਸਦੇ ਹੇਠਾਂ ਖੂਨ ਦੇ ਤੁਪਕਿਆਂ ਦੇ ਨਿਸ਼ਾਨ ਸਨ ਪਰ ਪਤਾ ਨਹੀਂ ਟੋਕਰੇ ਵਿਚ ਕੀ ਸੀ | ਇਹ ਵਾਰਤਾ ਸੁਣ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਕੇ ਇਹ ਸਥਾਨ ਨੋਂਵੇ ਪਾਤਸ਼ਾਹ ਜੀ ਦਾ ਹੈ ਅਤੇ ਗੁਪਤ ਸ਼ੇਰ ਇਥੇ ਪਹਿਰਾ ਦਿੰਦੇ ਹਨ ਅਤੇ ਉਸ ਟੋਕਰੇ ਵਿਚ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ ਸੀਸ ਸੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸਿੰਘਾ ਨੇ ਇਥੇ ਇਕ ਥੜਾ ਬਣਾ ਦਿੱਤਾ ਜੋ ਜੰਡੀ ਦੇ ਲਹਿੰਦੇ ਦੇ ਪਾਸੇ ਸੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ੨੧ ਦਿਨ ਨਿਵਾਸ ਕੀਤਾ ਅਤੇ ਸਵੇਰੇ ਸ਼ਾਮ ਕੀਰਤਨ ਦਾ ਪ੍ਰਵਾਹ ਚਲਣ ਲੱਗਾ ਇਸ ਕਰਕੇ ਇਸ ਸਥਾਨ ਦਾ ਨਾਮ ਸਤਸੰਗਤ ਪੈ ਗਿਆ ਇਥੇ ਹੀ ਗਰੀਬ ਘੁਮਿਆਰ ਨੇ ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਗਧੀ ਭੇਂਟ ਕੀਤੀ | ਗੁਰੂ ਸਾਹਿਬ ਨੇ ਕੁਰੁਕਸ਼ੇਤਰ ਸੂਰਜ ਗ੍ਰਹਿਣ ਦੇ ਮੇਲੇ ਵਿਚ ਇਕ ਗਰੀਬ ਬ੍ਰਾਹਮਣੀ ਦੇ ਨੋਜਵਾਨ ਪੁਤਰ ਨੂੰ ਕਿ ਗਧੀ ਦਾਨ ਵਜੋਂ ਦਿੱਤੀ ਅਤੇ ਉਸਦੀ ਗਰੀਬੀ ਦੂਰ ਕਿਤੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਸਤਸੰਗਤ ਸਾਹਿਬ, ਅੰਬਾਲਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਜਗਾਧਰੀ ਦਰਵਾਜ ਪੁਰਾਣਾ ਅੰਬਾਲਾ ਸ਼ਹਿਰ
ਜ਼ਿਲਾ :- ਅੰਬਾਲਾ
ਰਾਜ :- ਹਰਿਆਣਾ
ਫੋਨ ਨੰਬਰ:- |
|
|
|
|
|
|