ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ ਜ਼ਿਲ੍ਹਾ ਅੰਬਾਲਾ ਦੇ ਪਿੰਡ ਲੰਗਰ ਚਨੀਂ ਵਿਚ ਸਥਿਤ ਹੈ | ਇਹ ਪਿੰਡ ਸਾਹਾ -ਸ਼ਾਹਬਾਦ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਜਿਵਰਹੇਰੀ ਤੋਂ ਹੁੰਦੇ ਹੋਏ ਆਏ | ਇਸ ਤੋਂ ਅੱਗੇ ਲਖਨੋਰ ਸਾਹਿਬ ਗਏ | ਗੁਰੂ ਸਾਹਿਬ ਪਿੰਡ ਦੇ ਬਾਹਰ ਆਕੇ ਬੈਠੇ | ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲਗਿਆ ਉਹ ਗੁਰੂ ਸਾਹਿਬ ਨੂੰ ਆਦਰ ਸਤਿਕਾਰ ਨਾਲ ਪਿੰਡ ਲੈ ਆਏ | ਗੁਰੂ ਸਾਹਿਬ ਨੇ ਇਥੇ ਆਕੇ ਅਰਾਮ ਕੀਤਾ ਅਤੇ ਦਰਖਤ ਨਾਲ ਘੋੜਾ ਬਨਿਆ, ਉਹ ਦਰਖਤ ਅਜ ਵੀ ਇਥੇ ਮੋਜੂਦ ਹੈ | ਗੁਰੂ ਸਾਹਿਬ ਨੇ ਇਸ ਪਿੰਡ ਨੂੰ ਆਸ਼ਿਰਵਾਦ ਦਿਤਾ ਕੇ ਇਥੇ ਫ਼ਸਲ ਵਧੀਆ ਹੋਇਆ ਕਰੂਗੀ |
ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੧੧ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ, ਲੰਗਰ ਚਨੀਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ :- ਪਿੰਡ :- ਲੰਗਰ ਚਨੀਂ ਸਾਹਾ -ਸ਼ਾਹਬਾਦ ਸੜਕ ਜ਼ਿਲਾ :- ਅੰਬਾਲਾ ਰਾਜ :- ਹਰਿਆਣਾ
ਫ਼ੋਨ ਨੰਬਰ:- |
|
|
|
|
|
|