ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਪਾਤਿਸ਼ਾਹੀ ਅੱਠਵੀਂ ਜ਼ਿਲ੍ਹਾ ਅੰਬਾਲਾ ਦੇ ਪਿੰਡ ਪੰਜੋਖੜਾ ਵਿਚ ਸਥਿਤ ਹੈ | ਇਹ ਪਾਤਿਸ਼ਾਹੀ ਅੱਠਵੀਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਸਥਾਨ ਹੈ | ਗੁਰੂ ਸਾਹਿਬ ਜੀ ਅੰਬਰ ਪਤੀ ਮਿਰਜਾ ਜੈ ਸਿੰਘ ਦੇ ਬੇਨਤੀ ਕਰਨ ਤੇ ਆਪ ਦਿੱਲੀ ਨੂੰ ਜਾਂਦੇ ਹੋਏ ਬਿਕ੍ਰਮੀ ੧੭੨੦ ਮਾਘ ਸੁਦੀ ੭, ੮, ੯ ਨੂੰ ਇਸ ਸਥਾਨ ਤੇ ਆਏ ਅਤੇ ਤਿੰਨ ਦਿਨ ਇਥੇ ਠਹਿਰ ਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦੇਕੇ ਨਿਹਾਲ ਕੀਤਾ । ਗੁਰੂ ਸਾਹਿਬ ਦੀ ਪ੍ਰਿਖਿਆ ਲੈਣ ਲਈ ਲਾਲ ਚੰਦ ਪੰਡਤ ਜੀ ਦੇ ਪ੍ਰਸ਼ਨ ਪੁੱਛਿਆ | ਗੁਰੂ ਸਾਹਿਬ ਜੀ ਨੇ ਗੁੰਗੇ ਬੋਲ੍ਹੇ ਛੱਜੂ ਝੀਵਰ ਨੂੰ ਨਾਲ ਬਣੇ ਪਾਣੀ ਦੇ ਕੁੰਡ ਵਿਚ (ਜਿਥੇ ਹੁਣ ਸਰੋਵਰ ਸਾਹਿਬ ਹੈ) ਇਸ਼ਨਾਨ ਕਰਨ ਲਈ ਕਿਹਾ | ਗੁਰੂ ਸਾਹਿਬ ਨੇ ਕ੍ਰਿਪਾ ਦੀ ਰਹਿਮਤ ਕਰਕੇ ਸਿਰ ਦੇ ਉਪਰ ਛਟੀ ਰੱਖਕੇ ਸ਼੍ਰੀ ਭਗਵਤ ਗੀਤਾ ਜੀ ਦੇ ਅਰਥਾ ਕਰਵਾ ਦਿੱਤੇ | ਉਸੇ ਸਮੇਂ ਪੰਡਤ ਦਾ ਹੰਕਾਰ ਟੁੱਟ ਗਿਆ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਪਿਆ ਤੇ ਸ਼ਰਧਾਲੂ ਸਿੱਖ ਬਣ ਗਿਆ । ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਅਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਲਈ ਅਰਪਨ ਕਰ ਦਿੱਤਾ । ਗੁਰੂ ਸਾਹਿਬ ਨੇ ਰੇਤ ਦੀ ਟਿਬੀ ਲਾਕੇ ਉਹਦੇ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤਾ ਅਤੇ ਵਰ ਦਿੱਤਾ ਕਿ ਅੱਜ ਤੋਂ ਇਸ ਸਥਾਨ ਤੇ ਜੋ ਭੀ ਮਨੁੱਖ ਸਰਧਾ ਭਾਵਨਾ ਨਾਲ ਆਵੇਗਾ ਅਤੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰੇਗਾ ਉਹਦੀ ਹਰ ਇੱਛਾ ਭਾਵਨਾ ਪੂਰਨ ਹੋਵੇਗੀ ਅਤੇ ਜੋ ਕੁਝ ਇਥੇ ਭੇਟ ਕਰੇਗਾ ਉਹ ਸਾਨੂੰ ਪ੍ਰਵਾਨ ਹੋਵੇਗਾ।

ਤ੍ਸਵੀਰਾਂ ਲਈਆਂ ਗਈਆਂ ;- ੨੩ ਸ੍ਪ੍ਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ, ਪੰਜੋਖੜਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ

  • ਪਤਾ:-
    ਅੰਬਾਲਾ
    ਜ਼ਿਲਾ :- ਅੰਬਾਲਾ
    ਰਾਜ ਹਰਿਆਣਾ
    ਫੋਨ ਨੰਬਰ:-੦੦੯੧-੧੭੧-੨੬੭੯੧੦੫
     

     
     
    ItihaasakGurudwaras.com