ਗੁਰਦੁਆਰਾ ਸ਼੍ਰੀ ਮਰਦੋਂ ਸਾਹਿਬ ਜ਼ਿਲ੍ਹਾ ਅੰਬਾਲਾ ਦੇ ਪਿੰਡ ਭਾਨੋਖੇੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਨੂੰ ਤਾਰਦੇ ਹੋਏ ਧਰਮ ਪ੍ਰਚਾਰ ਲਈ ਲਖਨੌਰ ਸਾਹਿਬ ਤੋਂ ਦੋ ਰਾਤਾਂ ਇਥੇ ਠਹਿਰੇ ਸਨ, ਇਥੇ ਗੁਰੂ ਸਾਹਿਬ ਨੇ ਬਾਣੀ ਦਾ ਉਪਦੇਸ਼ ਦੇ ਕੇ ਸੰਗਤਾਂ ਨੂੰ ਨਾਮ ਨਾਲ ਜੋੜਿਆ ਸੀ | ਇਕ ਰਾਜੇ ਨੇ ਗੁਰੂ ਸਾਹਿਬ ਤੋਂ ਪੁੱਤਰ ਦੀ ਦਾਤ ਮੰਗੀ ਜੋ ਸਤਿਗੁਰ ਜੀ ਦੇ ਸਹਿਜ ਸੁਭਾਏ ਵਚਨਾਂ ਨਾਲ ਪੂਰੀ ਹੋਈ, ਰਾਜੇ ਨੇ ਇਸ ਖੁਸੀ ਵਿੱਚ ਬਹੁਤ ਸਾਰੀ ਜਮੀਨ ਗੁਰੂ ਸਾਹਿਬ ਦੇ ਨਾਮ ਕਰਵਾ ਦਿੱਤੀ, ਜਦੋਂ ਬਾਲ ਗੋਬਿੰਦ ਰਾਏ ਜੀ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਲਗਭਗ ਸੱਤ ਸਾਲ ਦੀ ਉਮਰ ਵਿੱਚ ਆਪਣੇ ਨਾਨਕਾ ਘਰ ਸ਼੍ਰੀ ਲਖਨੌਰ ਸਾਹਿਬ ਠਹਿਰੋ ਹੋਏ ਸਨ । ਗੁਰੂ ਸਾਹਿਬ ਉਸ ਸਮੇਂ (ਲਗਭਗ ੬ ਮਹੀਨੇ) ਆਪਣੇ ਹਾਣੀਆਂ ਨਾਲ ਖੁੱਦੋ-ਖੁੰਦੀ (ਹਾਕੀ) ਖੇਡਣ ਇਸ ਅਸਥਾਨ ਤੇ ਆਉਂਦੇ ਸੀ । ਇਸ ਅਸਥਾਨ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੁਪਹਿਰ ਦਾ ਸਮਾਂ ਬਤੀਤ ਕਰਦੇ ਸੀ । ਕਿਉਕਿ ਇਸ ਜਗਾਂ ਨੂੰ ਖੁੰਦੋ-ਖੁੰਡੀ ਦਾ ਇੱਕ ਪਾਲਾ ਬਣਾਇਆ ਹੋਇਆ ਸੀ ਅਤੇ ਦੂਜਾ ਪਾਲਾ ਪਿੰਡ ਭਾਣੋਖੇੜੀ ਬਣਾਇਆ ਹੋਇਆ ਸੀ ਜਿੱਥੇ ਅੱਜਕਲ ਗੁਰਦੁਆਰਾ ਗੇਂਦਸਰ ਸਾਹਿਬ ਸੁਸ਼ੋਭਿਤ ਹੈ।
ਤ੍ਸਵੀਰਾਂ ਲਈਆਂ ਗਈਆਂ ;- ੩ ਅਗਸਤ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਮਰਦੋਂ ਸਾਹਿਬ, ਭਾਨੋਖੇੜੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਿੰਡ ਭਾਨੋਖੇੜੀ
ਜ਼ਿਲਾ :- ਅੰਬਾਲਾ
ਰਾਜ :- ਹਰਿਆਣਾ
ਫੋਨ ਨੰਬਰ:-੦੦੯੧-੧੭੧-੨੮੧੨੮੩੧ |
|
|
|
|
|
|