ਗੁਰਦੁਆਰਾ ਸ਼੍ਰੀ ਲਖਨੋਰ ਸਾਹਿਬ ਜ਼ਿਲਾ ਅੰਬਾਲਾ ਦੇ ਪਿੰਡ ਲਖਨੋਰ ਵਿਚ ਸਥਿਤ ਹੈ | ਇਹ ਸਥਾਨ ਅੰਬਾਲਾ-ਹਿਸਾਰ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਮਾਤਾ ਗੁਜਰੀ ਜੀ ਦਾ ਜਨਮ ਇਸ ਸਥਾਨ ਤੇ ਹੋਇਆ | ਬਾਅਦ ਵਿਚ ਉਹਨਾਂ ਦੇ ਮਾਤਾ ਪਿਤਾ ਕਰਤਾਰਪੁਰ ਸਾਹਿਬ ਵਿਖੇ ਰਹਿਣ ਲਗੇ | ਕਰਤਾਰਪੁਰ ਸਾਹਿਬ ਜਾ ਕਿ ਉਹਨਾਂ ਦਾ ਵਿਆਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ | ਜਦੋਂ ਮਾਤਾ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਹਾਰ-ਅਸਾਮ ਯਾਤਰਾ ਤੇ ਗਏ ਹੋਏ ਸਨ ਤਾਂ ਮਾਤਾ ਜੀ ਪਟਨਾ ਸਾਹਿਬ ਵਿਖੇ ਰੁਕ ਗਏ | ਅਤੇ ਗੁਰੂ ਸਾਹਿਬ ਅਗੇ ਅਸਾਮ ਵਲ ਚਲੇ ਗਏ | ਬਾਅਦ ਵਿਚ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ | ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਪਟਨਾ ਸਾਹਿਬ ਵਿਖੇ ਪੰਜ ਸਾਲ ਰਹੇ | ਬਾਅਦ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਹਿਣ ਤੇ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਪੰਜਾਬ ਵਲ ਚਲ ਪਏ | ਕੀਰਤਪੁਰ ਸਾਹਿਬ ਨੂੰ ਜਾਂ ਦੇ ਹੋਏ ਉਹ ਇਥੇ ਲਖਨੋਰ ਸਾਹਿਬ ਰੁਕੇ | ਇਥੇ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਏ ਜੀ ਛੇ ਮਹੀਨੇ ਰੁਕੇ | ਇਥੇ ਹੀ ਪੀਰ ਭੀਖਣ ਸ਼ਾਹ ਜੀ ਗੁਰੂ ਸਾਹਿਬ ਨੁੰ ਦੁਸਰੀ ਵਾਰ ਮਿਲਣ ਆਏ, ਪਹਿਲੀ ਵਾਰ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੇਲਿਆਂ ਦੇ ਨਾਲ ਪਟਨਾ ਸਾਹਿਬ ਗਏ ਸੀ | ਉਹਨਾਂ ਦੇ ਵਰਤੇ ਹੋਏ ਦੋ ਮੰਜੇ, ਦੋ ਪਾਵੇ, ਦੋ ਪਰਾਂਤਾ ਅਤੇ ਹੋਰ ਗੁਰੂ ਸਾਹਿਬ ਦਾ ਵਰਤਿਆ ਕਈ ਸਮਾਨ ਸੰਭਾਲ ਕੇ ਰਖਿਆ ਹੋਇਆ ਹੈ |
ਤਸਵੀਰਾਂ ਲਈਆਂ ਗਈਆਂ :- ੩ ਅਗਸਤ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਲਖਨੋਰ ਸਾਹਿਬ, ਲਖਨੋਰ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਅੰਬਾਲਾ
ਜ਼ਿਲਾ :- ਅੰਬਾਲਾ
ਰਾਜ ਹਰਿਆਣਾ
ਫੋਨ ਨੰਬਰ:-੦੦੯੧-੧੭੧-੨੮੧੨੯੨੫ |
|
|
|
|
|
|