ਗੁਰਦੁਆਰਾ ਸ਼੍ਰੀ ਗੇੰਦਸਰ ਸਾਹਿਬ, ਜ਼ਿਲ੍ਹਾ ਅੰਬਾਲਾ ਦੇ ਪਿੰਡ ਭਾਨੋਖੇੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਪਟਨਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਮਾਤਾ ਗੁਜਰੀ ਜੀ ਦੇ ਜਨਮ ਅਸਥਾਨ ਪਿੰਡ ਲਖਨੋਰ ਰੁਕੇ (ਜਿਥੇ ਹੁਣ ਗੁਰਦੁਆਰਾ ਸ਼੍ਰੀ ਲਖਨੋਰ ਸਾਹਿਬ ਸਥਿਤ ਹੈ ) | ਗੁਰੂ ਸਾਹਿਬ ਇਸ ਜਗਹ ੭ ਮਹੀਨੇ ਰੁਕੇ | ਗੁਰੂ ਸਾਹਿਬ ਇਥੇ ਆਕੇ ਕਈ ਖੇਡਾਂ ਖੇਡਦੇ ਸਨ | ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਅਪਨੇ ਹਾਣੀਆਂ ਨਾਲ ਖੁਦੋ ਖੁੰਡੀ (ਹਾਕੀ) ਖੇਡਦੇ ਸਨ | ਇਥੇ ਹੀ ਗੁਰੂ ਸਾਹਿਬ ਨੇ ਸਪ ਰੂਪੀ ਕਾਲ ਦਾ ਤੀਰ ਮਾਰ ਕੇ ਉਧਾਰ ਕੀਤਾ | ਉਸ ਵਖਤ ਇਥੇ ਜਨਮਾਂ ਜਨਮਾਂਤਰਾਂ ਦੇ ਕੋੜੀ ਬੈਠੇ ਸਨ | ਗੁਰੂ ਸਾਹਿਬ ਦਾ ਕੋਤਕ ਵੇਖ ਕੇ ਉਹਨਾਂ ਨੇ ਗੁਰੂ ਸਹਿਬ ਅਗੇ ਅਰਦਾਸ ਕਿਤੀ ਕੇ ਸਾਡਾ ਵੀ ਉਧਾਰ ਕਰੋ | ਗੁਰੂ ਸਾਹਿਬ ਨੇ ਉਹਨਾਂ ਨੂੰ ਛਪੜ ਵਿਚ ਇਸ਼ਨਾਨ ਕਰਵਾ ਕੇ ਉਹਨਾਂ ਦਾ ਕੋੜ ਦੂਰ ਕੀਤਾ ਅਤੇ ਵਚਨ ਕੀਤਾ ਕੇ ਜਿਹੜਾ ਵੀ ਪ੍ਰਾਣੀ ਇਸ ਛਪੜ ਰੁਪੀ ਸਰੋਵਰ ਵਿਚ ਇਸ਼ਨਾਨ ਕਰੇਗਾ ਉਸ ਦੇ ਸ਼ਰੀਰਕ ਅਤੇ ਮਾਨਸਿਕ ਰੋਗ ਦੂਰ ਹੋ ਜਾਣਗੇ ਅਤੇ ਮਨੋਕਾਮਨਾਵਾਂ ਪੁਰੀਆਂ ਹੋਣਗੀਆਂ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੇੰਦਸਰ ਸਾਹਿਬ, ਭਾਨੋਖੇੜੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਿੰਡ :- ਭਾਨੋਖੇੜੀ
ਜ਼ਿਲ੍ਹਾ :- ਅੰਬਾਲਾ
ਰਾਜ :- ਹਰਿਆਣਾ
ਫੋਨ ਨੰਬਰ:- |
|
|
|
|
|
|