ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
HistoricalGurudwaras.com

ਗੁਰਦੁਆਰਾ ਸ਼੍ਰੀ ਬਾਦਸ਼ਾਹੀ ਬਾਗ ਸਾਹਿਬ, ਅੰਬਾਲਾ ਸ਼ਹਿਰ ਵਿਚ ਹਿਸਾਰ ਨੂੰ ਜਾਣ ਵਾਲੀ ਸੜਕ ਦੇ ਨੇੜੇ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੱਗਣ ਦੀ ਪੂਰਨਮਾਸੀ ਨੂੰ ਆਏ ਸਨ। ਗੁਰੂ ਸਾਹਿਬ ਦੇ ਨਾਲ ਮਾਮਾ ਕ੍ਰਿਪਾਲ ਚੰਦ ਜੀ, ਕਈ ਸਿੱਖ, ਨੀਲਾ ਘੋੜਾ ਤੇ ਚਿੱਟਾ ਬਾਜ ਸਨ । ਗੁਰੂ ਸਾਹਿਬ ਸ਼ਿਕਾਰ ਖੇਡਦੇ ਹੋਏ ਇਥੇ ਆਏ | ਸ਼ਹਿਰ ਦਾ ਪੀਰ ਅਮੀਰ ਦੀਨ ਅਪਣੇ ਬਾਗ ਵਿਚ ਬਾਜ ਲਈ ਖੜਾ ਸੀ । ਜਦੋਂ ਉਸਨੇ ਗੁਰੂ ਸਾਹਿਬ ਦਾ ਚਿੱਟਾ ਬਾਜ ਵਖਿਆ ਪੀਰ ਦਾ ਮਨ ਬੇਈਮਾਨ ਹੋ ਗਿਆ । ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਬਾਜ ਨਾਲ ਆਪਣਾ ਬਾਜ ਲੜਾਓ, ਗੁਰੂ ਸਾਹਿਬ ਅੰਤਰਜਾਮੀ ਸਨ । ਸਮਝ ਗਏ ਕਿ ਪੀਰ ਨੀਤੀ ਨਾਲ ਬਾਜ ਲੈਣਾ ਚਾਹੁੰਦਾ ਹੈ । ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਬਾਜ ਨੂੰ ਚਿੜੀਆਂ ਨਾਲ ਲੜਾਵਾਂਗੇ । ਪੀਰ ਨੇ ਕਿਹਾ ਚਿੜੀਆਂ ਬਾਜ ਦੀ ਖੁਰਾਕ ਹਨ । ਇਸ ਕਰਕੇ ਇਹ ਬਾਜ ਨਾਲ ਨਹੀਂ ਲੜ੍ਹ ਸਕਦੀਆਂ । ਗੁਰੂ ਸਾਹਿਬ ਨੇ ਦੂਜੀ ਵਾਰੀ ਵੀ ਇਸੇ ਤਰ੍ਹਾਂ ਕਿਹਾ । ਪੀਰ ਨੇ ਗੁੱਸੇ ਵਿਚ ਆ ਕੇ ਕਿਹਾ, ਕੱਢੋ ਚਿੜੀਆਂ ਕਿਥੇ ਹਨ । ਗੁਰੂ ਸਾਹਿਬ ਦੇ ਸਾਮਣੇ ਇਸ ਇਤਿਹਾਸਕ ਸਥਾਨ ਤੇ ਕੇਵਲ ਦੋ ਚਿੜੀਆਂ ਬੈਠੀਆਂ ਸਨ । ਇਸ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਨੇ ਖੜੇ ਹੋ ਕੇ ਰੂਹਾਨੀ ਤੇ ਜਿਸਮਾਨੀ ਸ਼ਕਤੀ ਦਾ ਵਰਦਾਨ ਦੇ ਕੇ ਚਿੜੀਆਂ ਨੂੰ ਹੁਕਮ ਦਿੱਤਾ ਕਿ ਬਾਜ ਨਾਲ ਲੜੋ, ਬਸ ਹੁਕਮ ਹੋਇਆ ਬਾਜ ਅਤੇ ਚਿੜੀਆਂ ਲੜਨੇ ਸ਼ੁਰੂ ਹੋ ਗਏ । ਲੜਦੇ ਲੜਦੇ ਚਿੜੀਆਂ ਨੇ ਬਾਜ ਨੂੰ ਬੜਾ ਭਾਰੀ ਜਖਮੀ ਕਰ ਦਿਤਾ । ਗੁਰਦੁਆਰਾ ਸ਼੍ਰੀ ਗੋਬਿੰਦਪੁਰਾ ਸਾਹਿਬ ਵਿਖੇ ਚਿੜੀਆਂ ਨੇ ਪੀਰ ਦੇ ਬਾਜ ਨੂੰ ਮਾਰ ਗਿਰਾਇਆ। ਤੇ ਗੁਰੂ ਜੀ ਨੇ ਬਚਨ ਉਚਾਰੇ।

"ਚਿੜੀਆਂ ਸੇ ਮੈਂ ਬਾਜ ਤੁੜਾਉਂ, ਤਬੈ ਗੋਬਿੰਦ ਨਾਮ ਕਹਾਉਂ" ਸਵਾ ਲਾਖ ਸੇ ਏਕ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ"

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਦਸ਼ਾਹੀ ਬਾਗ ਸਾਹਿਬ, ਅੰਬਾਲਾ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਹਿਸਾਰ ਰੋਡ, ਅੰਬਾਲਾ
    ਜ਼ਿਲ੍ਹਾ:- ਅੰਬਾਲਾ
    ਰਾਜ :- ਹਰਿਆਣਾ
    ਫੋਨ ਨੰਬਰ:-੦੦੯੧-੦੦੯੧-੧੭੩੫-
     

     
     
    ItihaasakGurudwaras.com