ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੋਰ ਦੇ ਪਾਉਂਟਾ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਯਮੁਨਾ ਨਦੀ ਦੇ ਕਿਨਾਰੇ ਸਥਿਤ ਹੈ | ਨਾਹਨ ਰਿਆਸਤ ਉਸ ਸਮੇਂ ਰਾਜਾ ਮੇਦਨੀ ਪ੍ਰਕਾਸ਼ ਦੇ ਰਾਜ ਦਾ ਇਲਾਕਾ ਟਿਹਰੀ ਗੜ੍ਹਵਾਲ ਦੇ ਰਾਜਾ ਫ਼ਤਿਹ ਪ੍ਰਕਾਸ਼ ਨੇ ਦੱਬ ਲਿਆ ਸੀ | ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜ ਗੁਰੂ ਕਾਲਪੀ ਰਿਸ਼ੀ ਜੀ ਨੂੰ ਆਪਣੀ ਸਹਾਇਤਾ ਲਈ ਬੇਨਤੀ ਕਿਤੀ | ਰਿਸ਼ੀ ਜੀ ਨੇ ਰਾਜੇ ਨੂੰ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹਨ | ਉਹਨਾਂ ਕੋਲ ਜਾ ਕੇ ਬੇਨਤੀ ਕਰੋ ਉਹ ਆਪਦੀ ਸਹਾਇਤਾ ਕਰਨਗੇ | ਮੈਂ ਵੀ ਉਮਰ ਦੇ ਆਖਰੀ ਦਿਨਾਂ ਵਿਚ ਉਹਨਾਂ ਦੇ ਦਰਸ਼ਨ ਕਰ ਲਵਾਂਗਾ | ਰਿਸ਼ੀ ਜੀ ਦੀ ਆਗਿਆ ਮੰਨ ਕੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣਾ ਵਜੀਰ ਆਨੰਦਪੁਰ ਸਾਹਿਬ ਭੇਜਿਆ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜੇ ਮੇਦਨੀ ਪ੍ਰਕਾਸ਼ ਦੇ ਬੁਲਾਵੇ ਤੇ ਨਾਹਨ ਆਏ | ਕੁਝ ਸਮਾਂ ਨਾਹਨ ਰੁਕ ਕੇ ਗੁਰੂ ਸਾਹਿਬ ਇਥੇ ਆ ਗਏ |
ਪਾਵ ਟਿਕ੍ਯੋ ਸਤਿਗੁਰ ਕੇ, ਅਨੰਦਪੁਰ ਤੇ ਆਏ ||
ਨਾਮ ਧਰਯੋ ਇਸ ਪਾਵਟਾ, ਸਬ ਦੇਸਨ ਪ੍ਰਗਟਾਇ ||
ਗੁਰੂ ਸਾਹਿਬ ਇਥੇ ੪.੫ ਸਾਲ ਰਹੇ | ਗੁਰੂ ਸਾਹਿਬ ਨੇ ਇਥੇ ਰਹਿੰਦਿਆਂ ਸ਼ਿਕਾਰ ਖੇਡਦੇ, ਸੈਨਿਕਾਂ ਨੂੰ ਅਭਿਆਸ ਕਰਵਾਉਂਦੇ | ਇਥੋਂ ਹੀ ਗੁਰੂ ਸਾਹਿਬ ਨੇ ਪੰਜ ਸਿਖਾਂ ਨੂੰ ਬਨਾਰਸ (ਵਾਰਾਨਾਸੀ ) ਸੰਸਕ੍ਰਿਤ ਸਿਖਣ ਲਈ ਭੇਜਿਆ | ਹੁਣ ਉਹਨਾਂ ਨੂੰ ਨਿਰਮਲੇ ਸਿਖ ਕਿਹਾ ਜਾਂਦਾ ਹੈ | ਇਸ ਪਵਿੱਤਰ ਸਥਾਨ ਤੇ ਹੀ ਸਾਹਿਬਜਾਦਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਹੋਇਆ | ਇਥੇ ਰਹਿਂਦਿਆਂ ਹੀ ਗੁਰੂ ਸਾਹਿਬ ਨੇ ਦੇਹਿਰਾਦੂਨ ਜਾ ਕੇ ਉਹਨਾਂ ਮਸੰਦਾ ਨੂੰ ਸਜਾ ਦਿਂਤੀ ਜਿਹ ਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦੇ ਸਾੜ ਦਿੱਤਾ ਸੀ | ਗੁਰੂ ਸਾਹਿਬ ਕਾਲਸੀ ਪਿੰਡ ਜਾ ਕੇ ਕਾਲਪੀ ਰਿਸ਼ੀ ਨੂੰ ਮਿਲੇ ਅਤੇ ਪਾਲਕੀ ਵਿਚ ਬਿਠਾ ਕੇ ਉਹਨਾਂ ਨੂੰ ਇਥੇ ਲੈ ਆਏ | ਇਥੇ ਆਕੇ ਰਿਸ਼ੀ ਜੀ ਅਕਾਲ ਚਲਾਣਾ ਕਰ ਗਏ | ਗੁਰੂ ਸਾਹਿਬ ਨੇ ਉਹਨਾਂ ਦਾ ਸੰਸਕਾਰ ਆਪਣੇ ਹੱਥੀ ਕਰਕੇ ਯਾਦਗਾਰ ਵਿਚ ਇਕ ਥੜਾ ਬਣਵਾ ਦਿੱਤਾ | ਇਥੇ ਰਹਿੰਦਿਆਂ ਆਖਰੀ ਸਮੇਂ ਦੋਰਾਨ ਗੁਰੂ ਸਾਹਿਬ ਨੇ ਜਿੰਦਗੀ ਦੀ ਪਹਿਲੀ ਜੰਗ ਵੀ ਲੜੀ ਜਿਸਨੂੰ ਇਤਿਹਾਸ ਵਿਚ ਭੰਗਾਣੀ ਦੀ ਜੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਹ ਜੰਗ ਪਹਾੜੀ ਰਾਜਿਆਂ ਦੇ ਖਿਲਾਫ਼ ਲੜੀ ਜਿਸ ਵਿਚ ਪੀਰ ਬੂਧੁ ਸ਼ਾਹ ਜੀ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ |
ਗੁਰਦੁਆਰਾ ਸ਼੍ਰੀ ਕਵੀ ਦਰਬਾਰ ਸਾਹਿਬ :- ਇਸ ਸਥਾਨ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਰਪਸਤੀ ਹੇਠ ਹਿੰਦੂਸਤਾਨ ਦੇ ੫੨ ਉੱਗੇ ਕਵੀਆਂ ਦਾ ਦਰਬਾਰ ਲੱਗਿਆ ਕਰਦਾ ਸੀ। ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਬਾਣੀਆਂ ( ਜਾਪ ਸਾਹਿਬ, ਸੱਵ੍ਯੈ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ ਆਦਿ ) ਦੀ ਰਚਨਾ ਇਥੇ ਹੀ ਕੀਤੀ । ਜਿਹੜੀਆਂ ਕਲਮਾਂ ਨਾਲ ਗੁਰੂ ਸਾਹਿਬ ਨੇ ਬਾਣੀਆਂ ਦੀ ਰਚਨਾਂ ਕਿਤੀ ਉਹ ਕਲਮਾਂ ਅੱਜ ਵੀ ਦਰਬਾਰ ਸਾਹਿਬ ਵਿਚ ਮੋਜੂਦ ਹਨ | ਪੁਰਾਤਨ ਸਾਹਿਤ ਦੇ ਅਨੁਵਾਦ ਅਤੇ ਹੋਰ ਲਿਖਤਾਂ ਵੀ ਇਥੇ ਹੀ ਕਿਤੀਆਂ | ਇਥੇ ਗੁਰੂ ਸਾਹਿਬ ਨੇ ਧੰਨਾ ਸਿੰਘ ਘਾਹੀ ਤੋਂ ਚੰਦਨ ਕਵੀ ਦੀ ਕਵਿਤਾ ਦਾ ਅਰਥ ਕਰਵਾ ਕੇ ਉਸਦਾ ਮਾਣ ਤੋੜਿਆ ਅਤੇ ਚੰਦਨ ਕਵੀ ਨੂੰ ਉੱਚ ਕੋਟੀ ਦੀ ਕਵਿਤਾ ਲਈ ਬਹੁਤ ਵੱਡਾ ਇਨਾਮ ਦਿੱਤਾ । ਇਥੇ ਹਰ ਪੂਰਨਮਾਸੀ ਨੂੰ ਕਵੀ ਦਰਬਾਰ ਸਜਦਾ ਹੈ । ਗੁਰੂ ਸਾਹਿਬ ਨੇ ਕਵੀਆਂ ਦੀ ਬੇਨਤੀ ਤੇ ਯਮੁਨਾ ਨੂੰ ਸ਼ਾਂਤ ਹੋਕੇ ਲੰਘਣ ਲਈ ਕਿਹਾ । ਯਮੁਨਾ ਅੱਜ ਤੱਕ ਗੁਰੂ ਸਾਹਿਬ ਦਾ ਹੁਕਮ ਮਨਦੀ ਚਲੀ ਆ ਰਹੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਬਵੰਜਾ ਕਵੀ
1. ਉਦੇਰਾਯ |
|
2. ਅਣੀਰਾਯ |
|
3. ਅਮ੍ਰਿਤਰਾਯ |
|
4. ਅੱਲੂ |
|
5. ਆਸਾ ਸਿੰਘ |
|
6. ਆਲਿਮ |
|
7. ਇਸ਼੍ਵਰਦਾਸ |
|
8. ਸੁਖਦੇਵ |
|
9. ਸੁੱਖਾ ਸਿੰਘ |
|
10. ਸੁਖੀਆ |
|
11. ਸੁਦਾਮਾ |
|
12. ਸੈਨਾਪਤਿ |
|
13. ਸ੍ਯਾਮ |
|
14. ਹੀਰ |
|
15. ਹੁਸੈਨ ਅਲੀ |
|
16. ਹੰਸਰਾਮ |
|
17. ਕੱਲੂ |
|
18. ਕੁਵਰੇਸ਼ |
|
19. ਖਾਨਚੰਦ |
|
20. ਗੁਣੀਆ |
|
21. ਗੁਰਦਾਸ |
|
22. ਗੋਪਾਲ |
|
23. ਚੰਦਨ |
|
24. ਚੰਦਾ |
|
25. ਜਮਾਲ |
|
26. ਟਹਿਕਨ |
|
27. ਧਰਮ ਸਿੰਘ |
|
28. ਧੰਨਾ ਸਿੰਘ |
|
29. ਧ੍ਯਾਨ ਸਿੰਘ |
|
30. ਨਾਨੂ |
|
31. ਨਿਸ਼ਚਲਦਾਸ |
|
32. ਨਿਹਾਲ ਚੰਦ |
|
33. ਨੰਦ ਸਿੰਘ |
|
34. ਨੰਦ ਲਾਲ |
|
35. ਪਿੰਡੀ ਦਾਸ |
|
36. ਬੱਲਭ |
|
37. ਬੱਲੂ |
|
38. ਬਿਧੀ ਚੰਦ |
|
39. ਬੁਲੇਦ |
|
40. ਬ੍ਰਿਖ |
|
41. ਬ੍ਰਿਜਲਾਲ |
|
42. ਮਥੂਰਾ |
|
43. ਮਦਨ ਸਿੰਘ |
|
44. ਮਦਨ ਗਿਰਿ |
|
45. ਮੱਲੂ |
|
46. ਮਾਨ ਦਾਸ |
|
47. ਮਾਲਾ ਸਿੰਘ |
|
48. ਮੰਗਲ |
|
49. ਰਾਮ |
|
50. ਰਾਵਲ |
|
51. ਰੋਸ਼ਨ ਸਿੰਘ |
|
52. ਲੱਖਾ |
|
ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ, ਪਾਉਂਟਾ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਾਂਉਟਾ ਸਾਹਿਬ
ਜਿਲਾ :-ਸਿਰ੍ਮੋਰ ਰਾਜ :- ਹਿਮਾਚ੍ਲ ਪ੍ਰ੍ਦੇਸ਼
ਫੋਨ ਨੰਬਰ:-੦੦੯੧-੧੭੦੪-੨੨੨੩੪੮, ੨੨੨੬੬੮ |
|
|
|
|
|
|