ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਕਾ ਲਾਹੋਰ ਸਾਹਿਬ ਜ਼ਿਲਾ ਬਿਲਾਸਪੁਰ ਦੇ ਪਿੰਡ ਬਸੰਤਪੁਰ ਵਿਚ ਸਥਿਤ ਹੈ | ਪਰ ਇਹ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਤੋਂ ੧੨ ਕਿ; ਮ: ਦੀ ਦੁਰੀ ਤੇ ਹੀ ਸਥਿਤ ਹੈ | ਇਸ ਅਸਥਾਨ ਤੇ ਲਾਹੋਰ ਨਿਵਾਸੀ ਭਾਈ ਹਰੀ ਜਸ ਦੀ ਸਪੁਤਰੀ ਮਾਤਾ ਜੀਤ ਕੌਰ ਜੀ ਦਾ ਵਿਆਹ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ੨੩ ਹਾੜ ਸਮੰਤ ੧੭੩੪ ਨੂੰ ਹੋਇਆ । ਇਸ ਨਗਰ ਦਾ ਨਾਮ ਆਪ ਸਤਿਗੁਰੂ ਜੀ ਨੇ ਗੁਰੂ ਕਾ ਲਾਹੋਰ ਰੱਖਿਆ । ਮੰਗਣੀ ਦੀ ਰਸਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਦੋਰਾਨ ਹੀ ਹੋ ਗਈ ਸੀ | ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵਡੇ ਬਜ਼ੁਰਗਾਂ ਨੇ ਬਰਾਤ ਲਾਹੋਰ ਲਿਜਾਣਾ ਠੀਕ ਨਾ ਸਮਝਿਆ | ਮਾਤਾ ਜੀ ਦੇ ਪਰਿਵਾਰ ਨੂੰ ਇਥੇ ਹੀ ਆ ਕੇ ਵਿਆਹ ਦੀ ਰਸਮ ਪੁਰੀ ਕਰਨ ਲਈ ਕਿਹਾ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਲਾਹੋਰ ਦੇ ੯ ਬਜਾਰ ਵਸਾ ਦਿਤੇ ਅਤੇ ਇਹ ਅਸਥਾਨ ਲਾਹੋਰ ਵਾਂਗ ਹੀ ਲਗਣ ਲਗ ਪਿਆ

ਤਸਵੀਰਾਂ ਲਈਆਂ ਗਈਆਂ :- ੨੩ ਸਿਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਕਾ ਲਾਹੋਰ ਸਾਹਿਬ, ਬਿਲਾਸਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਬਸੰਤਪੁਰ
    ਜ਼ਿਲ਼ਾ - ਬਿਲਾਸ੍ਪੁਰ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com