ਗੁਰਦੁਆਰਾ ਸ਼੍ਰੀ ਦਸਤਾਰ ਅਸਥਾਨ ਸਾਹਿਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੋਰ ਦੇ ਪਾਉਂਟਾ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਅਸਥਾਨ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੇ ਨਾਲ ਹੀ ਸਥਿਤ ਹੈ | ਇਹ ਪਵਿੱਤਰ ਅਸਥਾਨ ਸਾਰੇ ਸੰਸਾਰ ਵਿਚ ਇਕ ਵਿਸ਼ੇਸ ਮਹਾਨਤਾ ਰਖਦਾ ਹੈ। ਇਥੇ ਬੈਠ ਕੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਸਤਾਰ ਸਜਾਂਉਦੇ ਸਨ ਅਤੇ ਸੋਹਣੀਆਂ ਦਸਤਾਰਾਂ ਸਜਾਂਉਣ ਵਾਲਿਆਂ ਨੂੰ ਵੇਖ-ਵੇਖ ਕੇ ਪ੍ਰਸੰਨ ਹੁੰਦੇ ਸਨ ਕਿਉਂ ਕੀ ਆਪ ਜੀ ਇਸ ਅਸਥਾਨ ਤੇ ਬੈਠ ਕੇ ਇਕ ਮੁਕੰਮਲ ਅਤੇ ਆਦਰਸ਼ ਇਨਸਾਨ ਬਨਾਣ ਦੀ ਤਿਆਰੀ ਕਰ ਰਹੇ ਸਨ । ਪੀਰ ਬੁੱਧੂ ਸ਼ਾਹ ਨੂੰ ਵੀ ਇਥੇ ਗੁਰੂ ਸਾਹਿਬ ਨੇ ਪਵਿੱਤਰ ਕੇਸਾਂ ਸਮੇਤ ਕੰਘਾ ਅਤੇ ਸਿਰੋਪਾਉ ਬਖਸ਼ਿਸ਼ ਕੀਤਾ।
ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਦਸਤਾਰ ਅਸਥਾਨ ਸਾਹਿਬ, ਪਾਉਂਟਾ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਾਂਉਟਾ ਸਾਹਿਬ
ਜਿਲਾ :-ਸਿਰ੍ਮੋਰ ਰਾਜ :- ਹਿਮਾਚਲ ਪ੍ਰਦੇਸ਼
ਫੋਨ ਨੰਬਰ:-੦੦੯੧-੧੭੦੪-੨੨੨੩੪੮, ੨੨੨੬੬੮ |
|
|
|
|
|
|