ਗੁਰਦੁਆਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ ਜ਼ਿਲਾ ਸਿਰਮੋਰ ਦੇ ਨਾਹਨ ਸ਼ਹਿਰ ਵਿਚ ਸਥਿਤ ਹੈ | ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਹਨ ਦੀ ਧਰਤੀ ਨੂੰ ੧੭ ਵੈਸਾਖ ਸੰਮਤ ੧੭੪੨ ਵਿਖੇ ਆਪਣੇ ਚਰਣ ਕੰਵਲਾਂ ਨਾਲ ਪਵਿੱਤਰ ਕੀਤਾ । ਉਸ ਸਮੇਂ ਦੇ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ ਦੀ ਉਚੇਰੀ ਬੇਨਤੀ ਕਰਨ ਤੇ ਆਪ ਇਥੇ ਪਧਾਰੇ । ਗੁਰੂ ਸਾਹਿਬ ਨੇ ਲਗਭਗ ਸਾਢੇ ਅੱਠ ਮਹੀਨੇ ਨਾਹਨ ਦੀ ਧਰਤੀ ਨੂੰ ਭਾਗ ਲਾਏ ਅਤੇ ਇਸ ਸਮੇਂ ਵਿਚ ਕਈ ਚੋਜ ਵਰਤਾਏ । ਸ਼੍ਰੀਨਗਰ (ਗੜ੍ਹਵਾਲ) ਦਾ ਰਾਜਾ ਫਤਹਿ ਚੰਦ, ਨਾਹਨ ਰਿਆਸਤ ਦੀ ਜਮੀਨ ਉਤੇ ਕਬਜਾ ਕਰਦਾ ਜਾ ਰਿਹਾ ਸੀ । ਆਪ ਨੇ ਉਸ ਨੂੰ ਬੁਲਵਾ ਕੇ ਦੋਹਾਂ ਰਾਜਿਆਂ ਦੀ ਸੁਲਾਹ ਕਰਵਾਈ ਅਤੇ ਹੱਦ ਬੰਨੇ ਦਾ ਝਗੜਾ ਨਿਪਟਾਇਆ । ਆਪ ਰਾਜੇ ਨਾਲ ਜੰਗਲਾਂ ਵਿਚ ਫਿਰ ਦੂਰ-ਦੂਰ ਤੱਕ ਸ਼ਿਕਾਰ ਖੇਡਣ ਲਈ ਵੀ ਜਾਂਦੇ । ਇਕ ਵੱਡੇ ਭਿਆਨਕ ਸ਼ੇਰ ਤੋਂ ਖਲਕਤ ਬਹੁਤ ਦੁਖੀ ਅਤੇ ਭੈਭੀਤ ਸੀ । ਆਪ ਨੇ ਉਸ ਸ਼ੇਰ ਨੂੰ ਆਪਣੀ ਕ੍ਰਿਪਾਨ ਦੇ ਇਕੋ ਹੀ ਵਾਰ ਨਾਲ ਮੁਕਤ ਕੀਤਾ । ਇਹ ਸ਼ੇਰ ਮਹਾਭਾਰਤ ਦੇ ਸਮੇਂ ਦਾ ਇਕ ਜੈਦਰਥ ਨਾਮੀ ਵੱਡਾ ਜੋਧਾ ਸੀ ਜਿਸ ਦੀ ਰੂਹ ਨੂੰ ਸਭ ਨੇ ਮਨੁੱਖੀ ਜਾਮੇਂ ਵਿਚ ਆਕਾਸ਼ ਵਲ ਜਾਂਦੇ ਵੇਖਿਆ । ਇਹ ਕੋਤਕ ਦੇਖਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਇਹ ਕ੍ਰਿਪਾਨ, ਜਿਸ ਨਾਲ ਸ਼ੇਰ ਦੀ ਮੁਕਤੀ ਕੀਤੀ, ਪ੍ਰੇਮ ਦੀ ਨਿਸ਼ਾਨੀ ਵਜੋਂ ਮੰਗੀ । ਰਾਜਾ ਮੇਦਨੀ ਪ੍ਰਕਾਸ ਦੀ ਬਾਰ-ਬਾਰ ਬੇਨਤੀ ਕਰਨ ਤੇ ਕਿ ਆਪ ਉਸ ਦੀ ਰਿਆਸਤ ਵਿਚ ਕੁਝ ਸਮਾਂ ਹੋਰ ਠਹਿਰਨ, ਆਪ ਨੇ ਇਥੋਂ ੨੬ ਮੀਲ ਦੀ ਵਿੱਥ ਪਰ, ਜਮਨਾ ਦੇ ਕੰਢੇ, ਇਕ ਜੰਗਲ ਦੀ ਥਾਂ ਪਸੰਦ ਕਰਕੇ ਫੁਰਮਾਇਆ:
ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ, ਨਾਹਨ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਨਾਹਨ
ਤੇਹਸੀਲ ਨਾਹਨ
ਜਿਲਾ :-ਸਿਰਮੋਰ ਰਾਜ :- ਹਿਮਾਚ੍ਲ ਪ੍ਰ੍ਦੇਸ਼
ਫੋਨ ਨੰਬਰ:- |
|
|
|
|
|
|