ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਭੂਡਾ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਪਣੇ ਪਰਿਵਾਰ ਸਮੇਤ ਇਥੇ ਆਏ | ਉਹਨਾਂ ਨਾਲ ਮਾਤਾ ਜੀ ਅਤੇ ਬਾਲ ਗੋਬਿੰਦ ਰਾਏ ਜੀ ਸਨ | ਉਹ ਇਥੇ ਬਿਲਾਸਪੁਰ ਦੇ ਰਾਜਾ ਦਿਲੀਪ ਚਂਦ ਦੀ ਮੋਤ ਤੋਂ ਬਾਅਦ ਗਏ ਸਨ | ਰਾਣੀ ਚਂਪਾ ਨੇ ਬਿਲਾਸਪੁਰ ਦੇ ਵਿਚ ਗੁਰੂ ਸਾਹਿਬ ਨੂੰ ਜਮੀਨ ਦੇਣ ਦੀ ਪੇਸ਼ਕਸ਼ ਕਿਤੀ | ਪਰ ਗੁਰੂ ਸਾਹਿਬ ਨੇ ਜਗਹ ੫੦੦ ਰੁਪੇ ਵਿਚ ਖਰੀਦੀ | ਖਰੀਦੀ ਜਮੀਨ ਵਿਚ ਪਿੰਡ ਲੋਧੀਪੁਰ, ਮਿਆਂਪੁਰ ਅਤੇ ਸਹੋਤਾ ਸ਼ਾਮਿਲ ਸਨ | ਮਖੋਵਾਲ ਦੇ ਨੇੜੇ ਗੁਰੂ ਸਾਹਿਬ ਨੇ ਨਵਾਂ ਇਲਾਕਾ ਵਸਾਇਆ, ਜਿਸ ਨੂੰ ਗੁਰੂ ਸਾਹਿਬ ਨੇ ਅਪਣੇ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਦਾ ਨਾਮ ਦਿੱਤਾ, ਜੋ ਬਾਅਦ ਵਿਚ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿਦ ਹੌਇਆ | ਪਰ ਸਾਰਾ ਬਿਲਾਸਪੁਰ ਸ਼ਹਿਰ ਅਤੇ ਗੁਰਦੁਆਰਾ ਸਾਹਿਬ ਵਾਲਾ ਸਥਾਨ ਭਾਖੜਾ ਡੈਮ ਦੇ ਪਾਣੀ ਹੇਠ ਆ ਗਿਆ ਸੀ | ਇਸ ਲਈ ਸਰਕਾਰ ਨੇ ਸਾਰੇ ਸ਼ਹਿਰ ਨੂੰ ਥੋੜਾ ਉਪਰ ਕਰਕੇ ਵਸਾਇਆ ਅਤੇ ਗੁਰਦੁਆਰਾ ਸਾਹਿਬ ਲਈ ਵੀ ਉਪਰ ਜਗਹ ਦਿਤੀ

ਤਸਵੀਰਾਂ ਲਈਆਂ ਗਈਆਂ :- 23-Sep, 2007.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਭੂੱਡਾ ਸਾਹਿਬ, ਬਿਲਾਸਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਬਾਲ ਗੋਬਿੰਦ ਰਾਏ ਜੀ

  • ਪਤਾ :-
    ਬਿਲਾਸਪੁਰ ਸ਼ਹਿਰ
    ਜ਼ਿਲਾ :- ਬਿਲਾਸਪੁਰ
    ਰਾਜ :- ਹਿਮਾਚਲ ਪ੍ਰਦੇਸ਼.
    ਫ਼ੋਨ ਨੰਬਰ :-
     

     
     
    ItihaasakGurudwaras.com