ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ ਪਿੰਡ ਭੰਗਾਣੀ ਵਿਚ ਸਥਿਤ ਹੈ | ਜੋ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੋਰ ਦੀ ਤਹਿਸੀਲ ਪਾਉਂਟਾ ਸਾਹਿਬ ਵਿਚ ਸਥਿਤ ਹੈ | ਇਸ ਅਸਥਾਨ ਤੇ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਜੀਵਨ ਦਾ ਪਹਿਲਾ ਧਰਮ ਯੁੱਧ ਫਤਹਿ ਕੀਤਾ । ਇਹ ਜੋ ਯੁੱਧ ਪਹਾੜੀ ਰਾਜਿਆਂ ਖਿਲਾਫ਼ ਲੜਿਆ | ਇਤਿਹਾਸ ਵਿਚ ਇਹ ਯੁੱਧ ਭੰਗਾਣੀ ਦੇ ਯੁੱਧ ਦੇ ਨਾਮ ਨਾਲ ਪ੍ਰਸਿਧ ਹੈ । ਗੁਰੂ ਸਾਹਿਬ ਨੇ ਆਪ ਬਚਿਤ੍ਰ ਨਾਟਕ ਵਿਚ ਇਸ ਬਾਰੇ ਅੰਕਿਤ ਕੀਤਾ ਹੈ:-

"ਫਤੇਸਾਹ ਕੋਪਾ ਤਬ ਰਾਜਾ। ਲੋਹ ਪਰਾ ਹਮ ਸੋ ਬਿਨ ਕਾਜਾ।।"

ਚੱਲ ਰਹੇ ਯੁੱਧ ਵਿਚ ਜਦ ਗੁਰੂ ਸਾਹਿਬ ਨੇ ਹਰੀਚੰਦ ਹੰਡੁਰੀਏ ਦਾ ਸਾਹਮਣਾ ਕੀਤਾ ਅਤੇ ਉਸਦੇ ਤਿੰਨ ਵਾਰਾਂ ਵਿੱਚੋਂ ਇਕ ਤੀਰ ਗੁਰੂ ਸਾਹਿਬ ਦੇ ਕਮਰਕਸੇ ਵਿੱਚ ਥੋਹੜਾ ਜਿਹਾ ਪੇਟ ਵਿੱਚ ਲੱਗਣ ਤੇ ਉਚਾਰਿਆ :-

"ਜਬੈ ਬਾਣ ਲਾਗਯੋ। ਤਬੈ ਰੋਸ ਜਾਗਯੋ।।
ਤਬੈ ਤਾਕਿ ਬਾਣੰ। ਹਨਯੋ ਏਕ ਜੁਆਨੰ।।
ਰਣੰ ਤਿਆਗ ਭਾਗੇ। ਸਬੈ ਤ੍ਰਾਸ ਪਾਗੇ।।
ਧੰਨ ਧਾਰ ਬਰਖੇ। ਸਬੈ ਸ੍ਵਰ ਹਰਖੇ।।"
ਕਰੰ ਲੈ ਕਮਾਣੰ। ਹਣੰ ਬਾਣ ਤਾਣੰ।।
ਹਰੀ ਚੰਦ ਮਾਰੇ। ਸੁਜੋਧਾ ਲਤਾਰੇ।।
ਭਈ ਜੀਤ ਮੇਰੀ। ਕ੍ਰਿਪਾ ਕਾਲ ਕੇਰੀ।।
ਸਬੈ ਬੀਰ ਧਾਏ। ਸਰੋਘੰ ਚਲਾਏ।।
ਸਵ ਕਰੋਤ ਰਾਯੋ। ਵਹੈ ਕਾਲ ਘਾਯੇ।।
ਰਣੰ ਜੀਤਿ ਆਏ। ਜਯੰ ਗੀਤ ਗਾਏ।।

ਤ੍ਸਵੀਰਾਂ ਲਈਆਂ ਗਈਆਂ ;-੨੩ ਸ੍ਪ੍ਤੰਬਰ, ੨੦੦੭
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ, ਭੰਗਾਣੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ ਭੰਗਾਣੀ
    ਜਿਲਾ :-ਸਿਰ੍ਮੋਰ
    ਰਾਜ :- ਹਿਮਾਚ੍ਲ ਪ੍ਰ੍ਦੇਸ਼
    ਫੋਨ ਨੰਬਰ:-
     

     
     
    ItihaasakGurudwaras.com