ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਸਾਹਿਬ ਪਿੰਡ ਲਖਪਤ, ਜ਼ਿਲ੍ਹਾ ਕੱਚ ਗੁਜਰਾਤ ਵਿੱਚ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1519-1521 ਈ: ਵਿਚ ਆਪਣੀ ਚੌਥੀ ਉਦਾਸੀ ਦੌਰਾਨ ਮੱਕਾ ਨੂੰ ਜਾਂਦੇ ਅਤੇ ਵਾਪਸ ਆਉਂਦੇ ਸਮੇਂ ਇੱਥੇ ਆਏ ਸਨ। ਗੁਰੂ ਸਾਹਿਬ ਇਥੇ ਸਿੰਧੀ ਪਰਿਵਾਰ ਦੇ ਘਰ ਠਹਿਰੇ ਸਨ। ਇਥੇ ਗੁਰੂ ਸਾਹਿਬ ਦੀਆਂ ਖੜਾਵਾਂ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਖੜਾਵਾਂ ਵੀ ਸੰਭਾਲ ਕੇ ਰਖੀਆਂ ਗਈਆਂ ਹਨ. ਬਾਬਾ ਸ੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਘੂੜਾ ਵੀ ਇਥੇ ਲਿਆਏ ਸੀ, ਜੋ ਅੱਜ ਵੀ ਇਥੇ ਸੁਰੱਖਿਅਤ ਹੈ। ਇਹ ਘਰ ਇਕ ਸਿੰਧੀ ਹਿੰਦੂ ਪਰਿਵਾਰ ਦਾ ਸੀ, ਗੁਰੂ ਸਾਹਿਬ ਦੀ ਚਰਨ ਛੋ ਤੋਂ ਬਾਅਦ ਉਹਨਾਂ ਨੇ ਇਸ ਘਰ ਨੂੰ ਉਸੇ ਤਰਾਂ ਸੰਭਾਲਿਆ ਹੋਇਆ ਸੀ. ਯੂਨੈਸਕੋ ਨੇ ਇਸ ਸਾਈਟ ਨੂੰ ਹੈਰੀਟੇਜ ਸਾਈਟ ਦਾ ਪੁਰਸਕਾਰ ਦਿੱਤਾ ਹੈ. 1990 ਵਿਚ ਸਿੰਧੀ ਪਰਿਵਾਰ ਨੇ ਇਸ ਜਗ੍ਹਾ ਨੂੰ ਸਿੱਖ ਕੌਮ ਦੇ ਹਵਾਲੇ ਕਰ ਦਿੱਤਾ, ਜਿਹੜੇ ਇਸ ਜਗ੍ਹਾ ਦੀ ਦੇਖਭਾਲ ਕਰ ਰਹੇ ਹਨ। ਇਹ ਸਥਾਨ ਭੁਜ ਸ਼ਹਿਰ ਤੋਂ ਲਗਭਗ 135 ਕਿਲੋਮੀਟਰ ਦੀ ਦੂਰੀ 'ਤੇ ਹੈ.
ਲਖਪਤ ਬਾਰੇ ਜੋਰ ਜਾਣਕਾਰੀ ਲੈਣ ਲਈ ਇਥੇ ਕਲਿਕ ਕਰੋ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਸਾਹਿਬ, ਲਖਪਤ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:-
ਪਿੰਡ :- ਲਖਪਤ
ਜ਼ਿਲਾ :- ਕੱਛ
ਰਾਜ :- ਗੁਜਰਾਤ
ਫੋਨ ਨੰਬਰ:-
ਪ੍ਰਧਾਨ :- 98790 22069 ਉਪ ਪ੍ਰਧਾਨ :- 98252 25590 |
|
|
|
|
|
|