ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਚਾਦਰ ਸਾਹਿਬ ਮਾਕਤਾਮਪੁਰ, ਪੁਰਾਣੇ ਭਰੂਚ ਸ਼ਹਿਰ, ਗੁਜਰਾਤ ਵਿੱਚ ਸਥਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਆਪਣੀ ਦੁਸਰੀ ਉਦਾਸੀ ਦੋਰਾਨ ਪੰਜਾਬ ਤੋਂ ਚਲ ਕੇ ਰਾਜਸਥਾਨ ਅਤੇ ਗੁਜਰਾਤ ਦੀ ਯਾਤਰਾ ਕਰਦੇ ਹੋਏ ਆਏ ਸਨ। ਜਦੋਂ ਗੁਰੂ ਸਾਹਿਬ ਇਥੇ ਆਏ, ਭਰੂਚ ਮੁਗਲ ਸਾਮਰਾਜ ਦੇ ਅਧੀਨ ਸੀ ਅਤੇ ਇਕ ਨਵਾਬ ਇਥੇ ਰਾਜ ਕਰਦਾ ਸੀ | ਇਥੇ ਨਰਮਦਾ ਨਦੀ ਦੇ ਕਿਨਾਰੇ, ਨਰਬਦਾ ਸਾਧੂ ਰਹਿੰਦੇ ਸਨ। ਜੋ ਜੰਤਰ ਮੰਤਰ ਕਰਕੇ ਸਮਾਂ ਵਤੀਤ ਕਰਦੇ ਸਨ | ਗੁਰੂ ਸਾਹਿਬ ਇਥੇ ਆਏ ਅਤੇ ਉਹਨਾਂ ਨੂੰ ਸੱਚੀ ਸੁੱਚੀ ਜ਼ਿੰਦਗੀ ਜੀਉਣ ਅਤੇ ਪ੍ਰਮਾਤਮਾ ਨਾਲ ਜੁੜਨ ਦਾ ਉਪਦੇਸ਼ ਦਿੱਤਾ । ਪਹਿਲਾਂ ਰਿਸ਼ੀ ਬਿਰਗੂ ਵੀ ਇਥੇ ਰਹਿੰਦੇ ਸਨ। ਭਰੂਚ ਸ਼ਹਿਰ ਉਹਨਾਂ ਦੇ ਨਾਮ ਤੇ ਹੀ ਵਸਿਆ ਹੈ | ਨਵਾਬ ਨੇ ਰਾਤ ਨੂੰ ਨਦੀ ਵਿੱਚ ਕਿਸ਼ਤੀ ਨਾ ਲੈਕੇ ਜਾਣ ਦਾ ਆਦੇਸ਼ ਦਿੱਤਾ ਸੀ। ਗੁਰੂ ਸਾਹਿਬ ਨੇ ਮਲਾਹ ਨੂੰ ਦੂਸਰੇ ਪਾਸੇ ਲਿਜਾਣ ਲਈ ਕਿਹਾ, ਪਰ ਉਸਨੇ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਚਾਦਰ ਵਿਛਾਉਣ ਲਈ ਕਿਹਾ ਅਤੇ ਉਸ 'ਤੇ ਬੈਠ ਕੇ ਨਦੀ ਪਾਰ ਕੀਤੀ।
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਚਾਦਰ ਸਾਹਿਬ, ਭਰੂਚ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    ਮਾਕਤਾਮਪੁਰ, ਪੁਰਾਣਾ ਭਰੂਚ ਸ਼ਹਿਰ
    ਜ਼ਿਲਾ :- ਭਰੂਚ
    ਰਾਜ :- ਗੁਜਰਾਤ

    ਫੋਨ ਨੰਬਰ:-
    ਕਾਰ ਸੇਵਾ :- 94268 40024, 9414190215
     

     
     
    ItihaasakGurudwaras.com