ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ ਪੁਰਾਣੀ ਦਿੱਲੀ ਸ਼ਹਿਰ ਦੇ ਚਾਂਦਨੀ ਚੋਕ ਵਿਚ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹਿਦੀ ਅਸਥਾਨ ਹੈ। ਇਸ ਅਸਥਾਨ ਤੇ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਔਰੰਗਜੇਬ ਦੇ ਸਮੇਂ ੧੬੭੫ ਵਿਚ ਸੀਸ ਦਿੱਤਾ | ਇਸ ਸ਼ਹੀਦੀ ਦੇ ਸੰਭੰਧ ਵਿਚ ਦਸਮ ਪਾਤਸ਼ਾਹ ਦੇ ਵਾਕ ਹਨ

"ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈ ਸਾਕਾ

ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਯਾਤਰਾ ਤੇ ਨਿਕਲ ਪਏ ਅਤੇ ਪਟਿਆਲਾ ਕੈਥਲ ਹੁੰਦੇ ਹੋਏ ਆਗਰਾ ਪਹੁੰਚੇ ਜਿਥੋਂ ਮੁਗਲ ਫ਼ੋਜਾਂ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲੈ ਆਈ | ਗੁਰੂ ਸਾਹਿਬ ਨੂੰ ਅਲੱਗ ਅਲੱਗ ਤਰਾਂ ਦੇ ਤਸੀਹੇ ਦਿੱਤੇ | ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਮਾਰਿਆ ਗਿਆ | ਜਦੋਂ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਇਸਲਾਮ ਨਾ ਕਬੂਲਿਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ੧੧ ਨਵੰਬਰ ੧੬੭੫ ਈ: ਨੂੰ ਸ਼ਹੀਦ ਕੀਤਾ ਗਿਆ | ਮੁਗਲਾਂ ਦੇ ਡਰ ਤੋਂ ਕਿਸੇ ਦੀ ਹਿਮਤ ਨਾ ਹੋਈ ਕੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਚੁਕ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕੇ | ਪਰ ਉਸ ਸਮੇਂ ਤੇਜ ਹਨੇਰੀ ਚਲੀ ਜਿਸ ਵਿਚ ਭਾਈ ਜੈਤਾ ਜੀ ਸਤਿਗੁਰਾਂ ਦਾ ਪਵਿੱਤਰ ਸੀਸ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਲੇ ਗਏ | ਉਹਨਾਂ ਦੇ ਪਵਿੱਤਰ ਸ਼ਰੀਰ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਗੱਡੇ ਵਿਚ ਰਖ ਕੇ ਆਪਣੇ ਘਰ ਲੈ ਗਏ । ਮੁਗਲ ਰਾਜ ਹੋਣ ਕਰਕੇ ਸਮੁਹਿਕ ਤੋਰ ਤੇ ਸੰਸਕਾਰ ਕਰਨਾ ਅਸਾਨ ਨਹੀਂ ਸੀ | ਉਹਨਾਂ ਨੇ ਰਾਤ ਵੇਲੇ ਚਿਖਾ ਰਚ ਘਰ ਨੂੰ ਅਗਨੀ ਭੇਟ ਕਰ ਸ਼ਰੀਰ ਦਾ ਸੰਸਕਾਰ ਕਰ ਦਿਤਾ | ਅਸਥੀਆਂ ਨੂੰ ਗਾਗਰ ਵਿਚ ਪਾ ਕੇ ਅੰਗੀਠੇ ਵਾਲੀ ਥਾਂ ਧਰਤੀ ਹੇਠ ਟਿਕਾ ਦਿੱਤਾ ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ, ਦਿੱਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ:-
    ਚਾਂਦਨੀ ਚੋਕ
    ਪੁਰਾਣੀ ਦਿੱਲੀ
    ਦਿੱਲੀ
    ਫੋਨ ਨੰਬਰ:-੦੦੯੧-੧੧-੨੭੪੨੫੦੮੭
     

     
     
    ItihaasakGurudwaras.com