ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਦਿੱਲੀ ਸ਼ਹਿਰ ਦੇ ਪਾਰਲਿਮੈਂਟ ਹਾਉਸ ਦੇ ਨੇੜੇ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਰੀਰ ਦਾ ਸੰਸਕਾਰ ਹੋਇਆ ਸੀ । ਇਸ ਤੋਂ ਪਹਿਲਾਂ ਇਸ ਥਾਂ ਭਾਈ ਲੱਖੀਸ਼ਾਹ ਵਣਜਾਰਾ ਜੀ ਦਾ ਘਰ ਸੀ । ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਨੂੰ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਕ ਵਾਲੇ ਸਥਾਨ ਤੇ ੧੧ ਨਵੰਬਰ ੧੬੭੫ ਈ: ਨੂੰ ਸ਼ਹੀਦ ਕੀਤਾ ਗਿਆ |ਮੁਗਲਾਂ ਦੇ ਡਰ ਤੋਂ ਕਿਸੇ ਦੀ ਹਿਮਤ ਨਾ ਹੋਈ ਕੇ ਗੁਰੂ ਸਾਹਿਬ ਦੇ ਸ਼ਰੀਰ ਨੂੰ ਚੁਕ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕੇ | ਪਰ ਉਸ ਸਮੇਂ ਤੇਜ ਹਨੇਰੀ ਚੱਲੀ ਜਿਸ ਵਿਚ ਭਾਈ ਜੈਤਾ ਜੀ ਸਤਿਗੁਰਾਂ ਦਾ ਪਵਿੱਤਰ ਸੀਸ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਲੇ ਗਏ | ਉਹਨਾਂ ਦੇ ਪਵਿੱਤਰ ਸ਼ਰੀਰ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਗੱਡੇ ਵਿਚ ਰਖ ਕੇ ਆਪਣੇ ਘਰ ਲੈ ਗਏ । ਮੁਗਲ ਰਾਜ ਹੋਣ ਕਰਕੇ ਸਮੁਹਿਕ ਤੋਰ ਤੇ ਸੰਸਕਾਰ ਕਰਨਾ ਅਸਾਨ ਨਹੀਂ ਸੀ | ਇੱਥੇ ਉਹਨਾਂ ਨੇ ਚਿਖਾ ਰਚ ਘਰ ਨੂੰ ਅਗਨੀ ਭੇਟ ਕਰ ਰਾਤ ਵੇਲੇ ਸ਼ਰੀਰ ਦਾ ਸੰਸਕਾਰ ਕਰ ਦਿੱਤਾ | ਅਸਥੀਆਂ ਨੂੰ ਗਾਗਰ ਵਿਚ ਪਾ ਕੇ ਅੰਗੀਠੇ ਵਾਲੀ ਥਾਂ ਧਰਤੀ ਹੇਠ ਟਿੱਕਾ ਦਿੱਤਾ । ਇਸ ਘਟਨਾ ਤੋਂ ਬਾਦ ਸਿੱਖ ਮਿਸਲਾਂ ਦੇ ਜਮਾਨੇ ਵਿੱਚ ਜਦ ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਸ੍ਰ. ਬਘੇਲ ਸਿੰਘ ਜੀ ਨੇ ਦਿੱਲੀ ਫ਼ਤਿਹ ਕੀਤੀ, ਤਾਂ ਉਹਨਾਂ ਨੇ ਇਸ ਪਵਿੱਤਰ ਅਸਥਾਨ ਉਤੇ ਗੁਰੂ ਸਾਹਿਬ ਦੀ ਯਾਦਗਾਰ ਕਾਇਮ ਕੀਤੀ। ੧੮੫੭ ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉਦੱਮ ਨਾਲ ਇਸ ਗੁਰਦੁਆਰੇ ਦੇ ਚਾਰੇ ਪਾਸੇ ਪੱਕੀ ਪੱਥਰ ਦੀ ਦੀਵਾਰ ਉਸਾਰ ਦਿੱਤੀ ਤਾਂ ਪੰਥ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਕਾਫੀ ਯਤਨ ਮਗਰੋਂ ਅੰਗ੍ਰੇਜ ਸਰਕਾਰ ਨੂੰ ਮਜਬੂਰ ਹੋਕੇ ਢਾਹੀ ਹੋਈ ਦੀਵਾਰ ਨੂੰ ਮੁੜ ਖੜਾ ਕਰਨਾ ਪਿਆ । ਭਾਈ ਲੱਖੀ ਸ਼ਾਹ ਵਣਜਾਰੇ ਦੇ ਵਕਤ ਇੱਥੇ ਰਕਾਬ ਗੰਜ ਨਾਮ ਦਾ ਇਕ ਛੋਟਾ ਜਿਹਾ ਪਿੰਡ ਸੀ, ਜੋ ਮਗਰੋਂ ਉਜੜ ਗਿਆ। ਇਸ ਪਵਿੱਤਰ ਅਸਥਾਨ ਦਾ ਨਾਮ ਉਸੇ ਪਿੰਡ ਦੇ ਨਾਮ ਤੇ ਹੀ ਰਕਾਬਗੰਜ ਕਰਕੇ ਪ੍ਰਸਿੱਧ ਹੋਇਆ ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ, ਦਿੱਲੀ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ

  • ਪਤਾ :-
    ਨੇੜੇ ਪਾਰ੍ਲਿਆਮੈਂਟ
    ਦਿੱਲੀ
    ਫੋਨ ਨੰਬਰ:-੦੦੯੧-੧੧-੩੦੯੬੪੦੧੨
     

     
     
    ItihaasakGurudwaras.com