ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਨਾਨਕ ਪਿਆਉ ਸਾਹਿਬ ਦਿੱਲੀ ਸ਼ਹਿਰ ਦੇ ਵਿਚ ਸ਼ੇਰ ਸ਼ਾਹਸੂਰੀ ਮਾਰਗ ਦੇ ਉਤੇ ਸਬਜ਼ੀ ਮੰਡੀ ਦੇ ਨੇੜੇ ਸ਼ਥਿਤ ਹੈ | ਸਿਕੰਦਰ ਲੋਧੀ ਦੇ ਰਾਜ ਸਮੇਂ ਸੰਨ ੧੫੦੬-੧੦ ਦੇ ਦਰਮਿਆਨ ’ਜਗਤ ਜਲੰਦਾ’ ਨੂੰ ਤਾਰਦੇ ਅਤੇ ’ਚੜ੍ਹਿਆ ਸੋਧਨ ਧਰਤ ਲੋਕਾਈ’ ਦਾ ਕਾਰਜ ਕਰਦੇ ਹੋਏ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਪੂਰਬ ਦੀ ਯਾਤਰਾ ਤੋਂ ਵਾਪਸੀ ਸਮੇਂ ਦਿੱਲੀ ਪਧਾਰੇ। ਪੁਰਾਣੀ ਸਬਜੀ ਮੰਡੀ ਦੇ ਨਜਦੀਕ ਸਥਿੱਤ ਇੱਕ ਬਾਗ ਵਿੱਚ ਉਤਾਰਾ ਕੀਤਾ, ਉਸ ਸਮੇਂ ਸ਼ਾਹੀ ਸੜਕ ਹੋਣ ਕਾਰਨ, ਜੀ.ਟੀ. ਰੋਡ ਆਮ ਮੁਸਾਫ਼ਰਾਂ ਦੇ ਆਵਾ-ਜਾਈ ਦਾ ਮਾਰਗ ਸੀ, ਦੁਪਹਿਰ ਦੀ ਗਰਮੀ ਤੋਂ ਬਚਣ ਲਈ ਲੰਬੇ ਸਫਰ ਤੋਂ ਥਕੇ ਰਾਹਗੀਰ ਆਮ ਤੌਰ ਤੇ ਇਸ ਬਾਗ ਵਿੱਚ ਆਰਾਮ ਕਰਦੇ ਸਨ। ਇਸ ਬਾਗ ਵਿੱਚ ਬਣੇ ਇੱਕ ਖੂਹ ਨੂੰ ਗੁਰੂ ਸਾਹਿਬ ਨੇ ਪਿਆਉ ਵਿੱਚ ਤਬਦੀਲ ਕਰ ਦਿੱਤਾ, ਥੱਕੇ ਹਾਰੇ ਮੁਸਾਫਰਾਂ ਨੂੰ ਲੰਗਰ ਛਕਾਉਂਦੇ, ਪਾਣੀ ਪਿਲਾਉਂਦੇ ਅਤੇ ਰੱਬੀ ਕਾਵਿ ਮਈ ਬਾਣੀ ਰਾਹੀਂ ਜੀਵਨ ਜੀਉਣ ਦੀ ਸਹੀ ਜੁਗਤੀ ਸਮਝਾਉਂਦੇ। ਇਸ ਤਰ੍ਹਾਂ ਜਿਥੇ ਉਨ੍ਹਾਂ ਦੀ ਤਪ ਦੀ ਭੁੱਖ ਪਿਆਸ ਮਿਟਦੀ ਉੱਥੇ ਆਤਮਿਕ ਸ਼ਾਂਤੀ ਤੇ ਤ੍ਰਿਪਤੀ ਵੀ ਹੁੰਦੀ। ਹੌਲੀ-ਹੌਲੀ ਦਿੱਲੀ ਦੀਆਂ ਸੰਗਤਾਂ ਵੀ ਸ਼ਾਮਲ ਹੋਣੀਆਂ ਸ਼ੁਰੂ ਹੋ ਗਈਆਂ ਜੋ ਵੀ ਭੇਟਾ ਆਉਂਦੀ, ਗਰੀਬਾਂ ਤੇ ਜਰੂਰਤਮੰਦਾਂ ਵਿੱਚ ਵੰਡ ਦਿੰਦੇ ਜਾਂ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ। ਇਸ ਤਰ੍ਹਾਂ ਗੁਰੂ ਸਾਹਿਬ ਦੀ ਕੀਰਤੀ ਸਾਰੇ ਸ਼ਹਿਰ ਵਿੱਚ ਫ਼ੈਲ ਗਈ, ਉਨ੍ਹਾਂ ਦੀ ਮਹਿਮਾਂ ਸੁਣਕੇ ਕਈ ਪੀਰ-ਫਕੀਰ ਚਰਚਾ ਕਰਨ ਲਈ ਵੀ ਆਉਂਦੇ। ਗੁਰੂ ਸਾਹਿਬ ਦੇ ਉਪਦੇਸ਼ ਤੇ ਬਚਨ ਸੁਣਕੇ ਉਨ੍ਹਾਂ ਦੀ ਵੀ ਤਸੱਲੀ ਹੋ ਜਾਂਦੀ, ਸਮੇਂ ਦੇ ਹਾਕਮ ਸਿਕੰਦਰ ਲੋਧੀ ਵੀ ਗੁਰੂ ਸਾਹਿਬ ਦੀ ਸਖਸ਼ੀਅਤ ਦਾ ਕਾਇਲ ਹੋ ਗਿਆ, ਹੋਰ ਜਗਾਂ ਦੀ ਤਰ੍ਹਾਂ ਗੁਰੂ ਸਾਹਿਬ ਨੇ ਇਥੇ ਵੀ ਸਿੱਖ ਸੰਗਤ ਕਾਇਮ ਕੀਤੀ ਜਿਸ ਨੂੰ ਨਾਨਕ ਪਿਆਉ ਸੰਗਤ ਕਰਕੇ ਜਾਣਿਆ ਜਾਣ ਲੱਗਾ। ਇਸ ਸਥਾਨ ਉਪਰ ਗੁਰਦੁਆਰਾ ਸ਼੍ਰੀ ਨਾਨਕ ਪਿਆਉ’ ਸਥਿਤ ਹੈ, ਜਿਸ ਦੀ ਬਣੀ ਆਲੀਸ਼ਾਨ ਇਮਾਰਤ ਦੂਰੋਂ ਹੀ ਆਮ ਜਨਤਾ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਦਿਲਾਉਂਦੀ ਹੈ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਨਾਨਕ ਪਿਆਉ ਸਾਹਿਬ, ਦਿੱਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ:-
    NH 1ਨੇੜੇ ਸ੍ਬ੍ਜੀ ਮੰਡੀ
    ਦਿੱਲੀ
    ਫੋਨ ਨੰਬਰ:-੦੦੯੧-੧੧-੨੭੪੨੫੦੮੭
     

     
     
    ItihaasakGurudwaras.com