ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ ਸਾਹਿਬ ਰਿੰਗ ਰੋਡ ਯਮੁਨਾ ਦੇ ਕੰਡੇ ਤੇ ਸਥਿਤ ਹੈ | ਚਾਂਦਨੀ ਚੌਕ ਤੌਂ ੫ ਕਿਲੋਮੀਟਰ ਦੀ ਦੂਰੀ ਤੇ ਇਸ ਪਵਿੱਤਰ ਅਸਥਾਨ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਚਰਣ ਪਾਏ ਸਨ। ਆਰੰਭ ਵਿਚ ਇਥੇ ਇਕ ਮੁਸਲਿਮ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ ਮਜਨੁ ਕਹਿਕੇ ਬੁਲਾਉਂਦੇ ਸਨ । ਇਹ ਫਕੀਰ ਯਮਨਾਂ ਨਦੀ ਦੇ ਕੰਢੇ ਤੇ ਇਕ ਉੱਚੇ ਟਿੱਲੇ ਉੱਤੇ ਟਿਕਾਣਾ ਬਣਾ ਕੇ ਰਹਿੰਦਾ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਨੂੰ ਮਿਲਣ ਲਈ ਇਥੇ ਪਧਾਰੇ ਸਨ । ਗੁਰੂ ਸਾਹਿਬ ਦੀ ਸੰਗਤ ਕਰਕੇ ਇਹ ਫਕੀਰ ਸਹਿਜ ਅਵਸਥਾ ਰਾਹੀਂ ਪਰਮ-ਪਦਵੀ ਨੂੰ ਪ੍ਰਾਪਤ ਹੋਇਆ । ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿਨ ਭਗਤ ਬਣ ਗਿਆ । ਹਜ਼ਰਤ ਨਿਜਾਮ-ਉ-ਦੀਨ ਔਲੀਆ ਭੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਇਸੇ ਅਸਥਾਨ ਤੇ ਮਿਲ ਕੇ ਰੱਬੀ ਪਿਆਰ ਦੀਆਂ ਗੱਲਾਂ ਕਰਿਆ ਕਰਦੇ ਸਨ ।
ਜਦੋਂ ਬਾਦਸ਼ਾਹ ਜਹਾਗੀਰ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਸਾਹਿਬ ਇੱਥੇ ਹੀ ਠਹਿਰੋ ਸਨ । ਇਸ ਸਮੇਂ ਤੱਕ ਇਹ ਦਿੱਲੀ ਦਾ ਬਹੁਤ ਪ੍ਰਸਿੱਧ ਗੁਰਮਤਿ ਪ੍ਰਚਾਰ ਦਾ ਕੇਂਦਰ ਬਣ ਚੁੱਕਾ ਸੀ । ਇਕ ਵਾਰ ਜਹਾਂਗੀਰ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜਰਬੰਦ ਕਰ ਦਿੱਤਾ ਪਰ ਜਦੋਂ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਹੋਇਆ ਤਾਂ ਗੁਰੂ ਸਾਹਿਬ ਨੇ ਕਿਲ੍ਹੇ ਵਿਚ ਬੰਦ ਸਭ ਰਾਜਪੂਤ ਰਾਜਿਆਂ ਦੀ ਰਿਹਾਈ ਦੀ ਮੰਗ ਕੀਤੀ । ਗੁਰੂ ਸਾਹਿਬ ਪੰਜਾਬ ਨੂੰ ਜਾਂਦੇ ਹੋਏ ਰਿਹਾ ਹੋਏ ਰਾਜਿਆਂ ਨੂੰ ਨਾਲ ਲੇ ਕੇ ਇਸੇ ਹੀ ਅਸਥਾਨ ਤੇ ਠਹਿਰੇ ਸਨ । ਜਦ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਔਰੰਗਜੇਬ ਦੇ ਦਰਬਾਰ ਵਿਚ ਭੇਜਿਆ ਤਾਂ ਉਹ ਵੀ ਮਜਨੂੰ ਕੇ ਟਿੱਲੇ ਹੀ ਠਹਿਰੇ ਸਨ | ਇਸ ਸਮੇਂ ਤਕ ਇਹ ਇਤਿਹਾਸਕ ਅਸਥਾਨ ਬੜੀ ਮਹਾਨਤਾ ਪ੍ਰਾਪਤ ਕਰ ਚੁੱਕਾ ਸੀ । ਸਿੱਖ ਮਿਸਲਾਂ ਦੇ ਸਮੇਂ ਦਿੱਲੀ ਨੂੰ ਫ਼ਤਹਿ ਕਰਨ ਪਿੱਛੇ ਸ੍ਰ. ਬਘੇਲ ਸਿੰਘ ਦੀ ੫ ਹਜਾਰ ਘੋੜਸਵਾਰ ਫ਼ੌਜ ਦਾ ਕੇਂਪ ਵੀ ਇਥੇ ਹੀ ਲੱਗਿਆ ਸੀ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ ਸਾਹਿਬ, ਦਿੱਲੀ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ
ਸਾਹਿਬ ਜੀ
ਪਤਾ:- ਰਿੰਗ ਰੋਡ ਦਿੱਲੀ
ਫੋਨ ਨੰਬਰ:-੦੦੯੧-੧੧-੨੩੮੧੦੭੩੬ |
|
|
|
|
|
|