ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦਿੱਲੀ ਸ਼ਹਿਰ ਵਿਚ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ ਨੇੜੇ ਸਥਿਤ ਹੈ |ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ ਸੰਨ ੧੭੦੭ ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ । ਬਹਾਦਰ ਸ਼ਾਹ ਦੇ ਦਿੱਲੀ ਤਖਤ ਉੱਪਰ ਕਾਬਜ ਹੋਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫ਼ੌਜਾਂ ਸਮੇਤ ਆਪਣੀ ਰਿਹਾਇਸ਼ ਮੋਤੀ ਬਾਗ (ਨੇੜੇ ਧੋਲਾ ਕੂਆਂ) ਵਿਖੇ ਰੱਖੀ । ਗੁਰੂ ਸਾਹਿਬ ਦੀ ਬਾਦਸ਼ਾਹ ਨਾਲ ਮੁਲਾਕਾਤ ਦਾ ਸਥਾਨ ਹਿਮਾਯੂੰ ਦੇ ਮਕਬਰੇ ਅਤੇ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ ਪਾਸ ਮੁਕਰਰ ਹੋਇਆ। ਸ਼ੁਰੂ ਦੀ ਮੁਲਾਕਾਤ ਦੌਰਾਨ ਗੁਰੂ ਸਾਹਿਬ ਨੇ ਵੇਰਵੇ ਸਹਿਤ ਉਹਨਾਂ ਫ਼ੌਜਦਾਰਾਂ, ਅਮੀਰਾ-ਵਜੀਰਾਂ ਤੇ ਪਹਾੜੀ ਰਾਜਿਆਂ ਦੇ ਨਾਮ ਦਿੱਤੇ ਜਿਨ੍ਹਾਂ ਨੇ ਮਾਸੂਮ ਸਾਹਿਬਜਾਦਿਆਂ, ਅਤੇ ਨਿਰਦੋਸ਼ ਸਿੱਖਾਂ ਉਪਰ ਜੁਲਮ ਢਾਹੇ ਸਨ। ਧੋਖੇ-ਫਰੇਬ ਨਾਲ ਆਨੰਦਪੁਰ ਸਾਹਿਬ ਖਾਲੀ ਕਰਵਾਇਆ ਅਤੇ ਗੁਰੂ ਘਰ ਦਾ ਕੀਮਤੀ ਸਾਮਾਨ ਤੇ ਸਾਹਿਤਕ ਖਜਾਨਾ ਬਰਬਾਦ ਕੀਤਾ। ਇਹ ਜੁਲਮ ਭਰੀ ਦਾਸਤਾਨ ਸੁਣ ਕੇ ਬਾਦਸ਼ਾਹ ਨੇ ਭਰੋਸਾ ਦੁਆਇਆ ਕਿ ਤਖਤ ਨੂੰ ਸੁਰੱਖਿਅਤ ਕਰਨ ਉਪਰੰਤ ਇਨ੍ਹਾ ਸਭ ਦੋਸ਼ੀਆਂ ਨੂੰ ਯੋਗ ਸਜਾਵਾਂ ਦੇਵੇਗਾ। ਇਸ ਤੋਂ ਉਪੰਰਤ ਸ਼ਾਹੀ ਫ਼ੌਜੀ ਅਤੇ ਸਿੱਖ ਫ਼ੌਜੀ ਆਪਣੇ-ਆਪਣੇ ਜੰਗੀ ਕਰਤੱਵ ਦਿਖਾਉਣ ਲੱਗੇ। ਬਾਦਸ਼ਾਹ ਸਿੱਖਾਂ ਦੇ ਫ਼ੌਜੀ ਕਰਤੱਵ ਦੇਖ ਕੇ ਬਹੁਤ ਹੈਰਾਨ ਤੇ ਕਾਇਲ ਹੋਇਆ ਬਾਅਦ ਵਿੱਚ ਜੰਗੀ ਹਾਥੀਆਂ ਦੀ ਲੜਾਈ ਕਰਾਉਣ ਦਾ ਵਿਚਾਰ ਬਣਿਆ। ਗੁਰੂ ਸਾਹਿਬ ਨੇ ਸ਼ਾਹੀ ਜੰਗੀ ਹਾਥੀ ਦੇ ਮੁਕਾਬਲੇ ਵਿੱਚ ਆਪਣਾ ਜੰਗੀ ਝੋਟਾ ਸਾਹਮਣੇ ਲਿਆਂਦਾ। ਉਦੋਂ ਸਭ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਗੁਰੂ ਸਾਹਿਬ ਵੱਲੋਂ ਭੇਜੇ ਝੋਟੇ ਨੇ ਸ਼ਾਹੀ ਜੰਗੀ ਹਾਥੀ ਨੂੰ ਥੌੜ੍ਹੇ ਸਮੇਂ ਵਿੱਚ ਹੀ ਭਾਂਜ ਦੇ ਦਿੱਤੀ । ਇਹ ਸਭ ਦੇਖਕੇ ਬਾਦਸ਼ਾਹ ਗੁਰੂ ਸਾਹਿਬ ਦੀਆਂ ਜੰਗੀ ਮਸ਼ਕਾਂ ਦਾ ਹੋਰ ਵੀ ਪ੍ਰਸੰਸ਼ਕ ਬਣ ਗਿਆ। ਇਹਨਾਂ ਘਟਨਾਵਾਂ ਦੀ ਯਾਦ ਵਿੱਚ ਉਸਾਰਿਆ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਅੱਜ ਵੀ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਸਖਸ਼ੀਅਤ ਦੀ ਯਾਦ ਦਿਵਾਉਂਦਾ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਦਿੱਲੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਭਾਰਤ ਸਕਾਊਟ ਅਤੇ ਗਾਈਡ ਮਾਰਗ
    ਹਜ਼ਰਤ ਨਿਜ਼ਾਮੂਦੀਨ ਦਰਗਾਹ
    ਦਿੱਲੀ
    ਫੋਨ ਨੰਬਰ:-੦੦੯੧-੧੧-੨੪੩੫੩੨੧੨
     

     
     
    ItihaasakGurudwaras.com