ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਦਿੱਲੀ ਸ਼ਹਿਰ ਵਿਚ ਗੋਲ ਡਾਕਖਾਨੇ ਦੇ ਨਜ਼ਦੀਕ ਸਥਿਤ ਹੈ | ਇਹ ਅਸਥਾਨ ਅਠਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਤ ਹੈ । ਸੰਮਤ ੧੭੨੧ ਬਿ: (ਸੰਨ ੧੬੬੪) ਵਿੱਚ ਔਰੰਗਜੇਬ ਨੇ ਜਦੋਂ ਆਪ ਜੀ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅੰਬਰ ਪਤੀ ਮਿਰਜਾ ਜੈ ਸਿੰਘ ਦੇ ਬੇਨਤੀ ਕਰਨ ਤੇ ਆਪ ਦਿੱਲੀ ਆਏ । ਇਸੇ ਥਾਂ ਰਾਜਾ ਜੈ ਸਿੰਘ ਦਾ ਬੰਗਲਾ ਸੀ । ਰਾਣੀ ਨੇ ਪਰਖ ਕਰਨ ਵਾਸਤੇ ਦਾਸੀਆਂ ਵਾਲਾ ਭੇਸ ਬਣਾਇਆ, ਪਰ ਗੁਰੂ ਸਾਹਿਬ ਨੇ ਝੱਟ ਦਾਸੀਆਂ ਵਿੱਚੋਂ ਰਾਣੀ ਨੂੰ ਪਛਾਣ ਕੇ ਗੋਦ ਵਿੱਚ ਬੈਠ ਗਏ । ਉਸ ਸਮੇਂ ਆਪ ਜੀ ਦੀ ਉਮਰ ੮ ਸਾਲ ਦੀ ਸੀ । ਉਸ ਸਮੇਂ ਸ਼ਹਿਰ ਵਿੱਚ ਹੈਜ਼ਾ ਤੇ ਚੇਚਕ ਦੀ ਹਵਾ ਫ਼ੈਲੀ ਹੋਈ ਸੀ, ਰੋਜ ਮੋਤਾਂ ਹੋਣ ਲੱਗ ਪਈਆਂ । ਜਦੋਂ ਗੁਰੂ ਜੀ ਦੇ ਅੱਗੇ ਦਿੱਲੀ ਵਾਸੀਆਂ ਨੇ ਆਪਣੇ ਦੁੱਖ ਪੇਸ਼ ਕੀਤੇ ਤਾਂ ਆਪ ਜੀ ਨੇ ਨਾਮ ਸਿਮਰਨ ਤੇ ਕ੍ਰਿਪਾ ਦ੍ਰਿਸ਼ਟੀ ਕਰਕੇ ਇਕ ਚੁਬੱਚੇ ਵਿੱਚ ਆਪਣਾ ਚਰਣਾਮਿਤ ਪੁਆ ਦਿੱਤਾ । ਜੋ ਵੀ ਇਸ ਚੁਬੱਚੇ ਵਿੱਚੋਂ ਅੰਮ੍ਰਿਤ ਛਕਦਾ ਬਿਮਾਰੀਆਂ ਤੋਂ ਨਿਰਭੈ ਹੋ ਜਾਂਦਾ, ਇਸ ਪ੍ਰਕਾਰ ਸਾਰੀ ਦਿੱਲੀ ਸੁਖੀ ਵੱਸਣ ਲਗ ਪਈ ਤੇ ਬਿਮਾਰੀ ਖੰਭ ਲਾਕੇ ਉਡ ਗਈ । ਉਸ ਚੁਬੱਚੇ ਦਾ ਅੰਮ੍ਰਿਤ ਅੱਜ ਵੀ ਸਰੋਵਰ ਦੇ ਰੂਪ ਵਿਚ ਮੋਜੂਦ ਹੈ ਅਤੇ ਸੰਗਤਾਂ ਇਸ ਦਾ ਜੱਲ ਛਕਦੀਆਂ ਹਨ ਤੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਹਨ। ਦੂਰ-ਦੂਰ ਤੋਂ ਸੰਗਤਾਂ ਆ ਕੇ ਇਸ ਸਰੋਵਰ ਦਾ ਅੰਮ੍ਰਿਤ ਲੈ ਕੇ ਆਪਣਾ ਦੁੱਖ ਦੂਰ ਕਰਦੀਆ ਹਨ।
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ, ਦਿੱਲੀ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਪਤਾ:- ਬਾਬਾ ਖੜਕ ਸਿੰਘ ਮਾਰਗ ਦਿੱਲੀ
ਫੋਨ ਨੰਬਰ:-੦੦੯੧-੧੧-੨੩੩੪੦੧੭੪, ੨੩੩੪੦੧੭੪ |
|
|
|
|
|
|