ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਬਾਲਾ ਸਾਹਿਬ, ਦੱਖਣੀ ਦਿੱਲੀ ਵਿਚ ਰਿੰਗ ਰੋਡ ਦੇ ਨੇੜੇ ਇਹ ਪਾਵਨ ਅਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਸੁਸ਼ੋਭਿਤ ਹੇ। ਸੰਮਤ ੧੭੨੧ ਬਿ: (ਸੰਨ ੧੬੬੪) ਵਿੱਚ ਔਰੰਗਜੇਬ ਨੇ ਜਦੋਂ ਆਪ ਜੀ ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਅੰਬਰ ਪਤੀ ਮਿਰਜਾ ਜੈ ਸਿੰਘ ਦੇ ਬੇਨਤੀ ਕਰਨ ਤੇ ਆਪ ਦਿੱਲੀ ਆਏ | ਦਿੱਲੀ ਆ ਕੇ ਗੁਰੂ ਸਾਹਿਬ ਨੇ ਹੁਣ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਾਲੇ ਸਥਾਨ ਤੇ ਡੇਰਾ ਕੀਤਾ ਜੋ ਉਹਨਾਂ ਦਿਨਾਂ ਵਿਚ ਰਾਜਾ ਜੈ ਸਿੰਘ ਦਾ ਬੰਗਲਾ ਸੀ | ਉਸ ਸਮੇਂ ਸ਼ਹਿਰ ਵਿੱਚ ਹੈਜ਼ਾ ਤੇ ਚੇਚਕ ਦੀ ਹਵਾ ਫ਼ੈਲੀ ਹੋਈ ਸੀ, ਰੋਜ ਮੋਤਾਂ ਹੋਣ ਲੱਗ ਪਈਆਂ । ਗੁਰੂ ਸਾਹਿਬ ਜੀ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸਭ ਲੋਕਾਈ ਦਾ ਦੁੱਖ ਆਪਣੇ ਉੱਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਯਮੁਨਾ ਦੇ ਕਿਨਾਰੇ ਇਸੇ ਅਸਥਾਨ ਤੇ (ਗੁਰਦੁਆਰਾ ਸ਼੍ਰੀ ਬਾਲਾ ਸਾਹਿਬ) ਲਿਆਂਦਾ ਗਿਆ। ਖੁੱਲੇ ਮੈਦਾਨ ਵਿੱਚ ਤੰਬੂ ਲਗਾ ਦਿੱਤੇ ਗਏ। ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਪੰਜ ਪੇਸੇ, ਇਕ ਨਾਰੀਅਲ ਲੈ ਆਓ, ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਗੁਰਗੱਦੀ ਕਿਸ ਦੇ ਸਪੁੱਰਦ ਕਰ ਰਹੇ ਹੋ? ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ "ਬਾਬਾ ਬਕਾਲੇ"। ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ। ਇਸੇ ਸਥਾਨ ਤੇ ਆਪ ਜੀ ਦੀ ਦੇਹਿ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫੁੱਲ (ਭਸਮ) ਦਿੱਲੀ ਤੋਂ ਬਾਹਰ ਕੀਰਤਪੁਰ ਸਾਹਿਬ ਵਿਖੇ ਲਿਜਾ ਕੇ ਪਾਤਾਲਪੁਰੀ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ। ਇਸੇ ਅਸਥਾਨ ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੋਰ ਜੀ ਅਤੇ ਮਾਤਾ ਸਾਹਿਬ ਕੋਰ ਜੀ ਦੇ ਅੰਗੀਠੇ ਵੀ ਹਨ।

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਲਾ ਸਾਹਿਬ, ਦਿੱਲੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰ ਕ੍ਰਿਸ਼ਨ ਜੀ
  • ਮਾਤਾ ਸੂੰਦਰ ਕੌਰ ਜੀ
  • ਮਾਤਾ ਸਾਹਿਬ ਕੌਰ ਜੀ

  • ਪਤਾ:-
    ਰਿੰਗ ਰੋੜ
    ਸਿਧਾਰਥ ਨਗਰ
    ਦਿੱਲੀ
    ਫੋਨ ਨੰਬਰ:-੦੦੯੧-੧੧-੩੨੯੬੪੦੨੮
     

     
     
    ItihaasakGurudwaras.com