ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਬਾਗ ਸ਼ਹੀਦਾਂ ਸਾਹਿਬ, ਚੰਡੀਗੜ

ਇਹ ਸਥਾਨ ਮੋਜੂਦਾ ਸਮੇਂ ਦੇ ਸ਼ਹਿਰ ਚੰਡੀਗੜ ਦੇ ਸੈਕਟਰ ੪੪ ਵਿਚ ਸਥਿਤ ਹੈ | ਇਹ ਪਵਿਤਰ ਸਥਾਨ ਬਾਬਾ ਸੁੱਖਾ ਸਿੰਘ ਜੀ ਅਤੇ ਸਾਥੀ ਸਿੰਘਾਂ ਦਾ ਸ਼ਹੀਦੀ ਸਥਾਨ ਹੈ | ਬਾਬਾ ਸੁੱਖਾ ਸਿੰਘ ਜੀ ਬਾਬਾ ਬਾਜ਼ ਸਿੰਘ ਜੀ ਦੇ ਛੋਟੇ ਭਰਾ ਸਨ | ਬਾਬਾ ਬਾਜ਼ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹਿੰਦ ਦੇ ਥਾਪੇ ਹੋਏ ਗਵਰਨਰ ਸਨ | ਇਥੋਂ ਨੇੜੇ ਦੇ ਪਿੰਡ ਬੜੈਲ ਵਿੱਚ ਮੁਗਲ ਹਾਕਮ ਜਉਲਾ ਖਾਂ ਰਸਤਮ ਖਾਂ ਸ਼ਮਸ਼ ਖਾਂ ਰਹਿੰਦਾ ਸੀ | ਇਨ੍ਹਾਂ ਹਾਕਮਾਂ ਨੇ ਇਲਾਕੇ ਵਿੱਚ ਬਹੁਤ ਹਨੇਰ ਗਰਦੀ ਮਚਾਈ ਹੋਈ ਸੀ | ਹਿੰਦੂਆਂ ਦੀ ਜਾਇਦਾਦ ਦੇ ਨਾਲ ਨਾਲ ਔਰਤਾਂ ਦੀਆਂ ਇੱਜਤ ਵੀ ਸੁਰਖਿਤ ਸੀ | ਇਲਾਕੇ ਵਿੱਚ ਜਦੋਂ ਵੀ ਕਿਸੇ ਦਾ ਡੋਲਾ ਬੜੈਲ ਆਉਂਦਾ ਸੀ ਤਾਂ ਇਹ ਹਾਕਮ ਧੱਕੇ ਨਾਲ ਡੋਲਾ ਖੋਹ ਕੇ ਪਹਿਲਾਂ ਬੜੈਲ ਸਥਿਤ ਕਿਲ੍ਹੇ ਵਿੱਚ ਲਿਜਾਂਦੇ ਸਨ ਅਤੇ ਹਿੰਦੂ ਔਰਤਾਂ ਕਈ ਕਈ ਦਿਨ ਬੇਆਬਰੂ ਕਰਨ ਤੋਂ ਬਾਅਦ ਛਡਦੇ ਸਨ | ਆਮ ਲੋਕਾਂ ਦਾ ਜਿਉਣਾ ਦੁਸ਼ਵਾਰ ਹੋ ਗਿਆ ਸੀ | ਇਲਾਕੇ ਦੇ ਲੋਕਾਂ ਨੇ ਕਈ ਵਾਰ ਤਰਲੇ ਮਿੰਨਤਾਂ ਵੀ ਕਿਤੀਆਂ ਸਨ | ਪਰ ਹਾਕਮ ਆਪਣੀ ਹਰਕਤਾਂ ਤੋਂ ਬਾਜ਼ ਨਾ ਆਇਆ | ਇਲਾਕੇ ਦੇ ਲੋਕਾਂ ਨੇ ਤੰਗ ਆ ਕੇ ਬਾਬਾ ਸੁੱਖਾ ਸਿੰਘ ਜੀ ਕੋਲ ਜਾ ਕੇ ਸਾਰੀ ਵਿੱਥਿਆ ਸੁਣਾਈ ਤੇ ਫ਼ਰਿਆਦ ਕਿਤੀ | ਬਾਬਾ ਜੀ ਨੇ ਦੁਖਿਆਰੇ ਹਿੰਦੂਆਂ ਦੀ ਬੇਨਤੀ ਪ੍ਰਵਾਨ ਕਰਦਿਆਂ ਹਾਕਮ ਜਿਉਲਾ ਖਾਂ ਅਤੇ ਉਸਦੇ ਸਾਥੀਆਂ ਨੂੰ ਸਮਝਾਇਆ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੂੰਦੀਆਂ ਹਨ | ਪਰ ਤਾਕਤ ਦੇ ਨਸ਼ੇ ਵਿੱਚ ਚੂਰ ਇਨ੍ਹਾਂ ਹਾਕਮਾਂ ਦੀ ਪ੍ਰਵਾਹ ਨਾ ਕਿਤੀ | ਬਾਬਾ ਸੁੱਖਾ ਸਿੰਘ ਜੀ ਨੇ ਇਨ੍ਹਾਂ ਨੂੰ ਕਿਲ੍ਹੇ ਤੋਂ ਬਾਹਰ ਕੱਢਣ ਦੀ ਵਿਉਂਤ ਬਣਾਈ ਅਤੇ ਖਾਲਸਾਈ ਰਵਾਇਤਾਂ ਅਨੁਸਾਰ ਇਨ੍ਹਾਂ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕੀਤਾ | ਖਾਲਸੇ ਨੇ ਇਨ੍ਹਾਂ ਲਾਲਚੀ ਹਾਕਮਾਂ ਨੂੰ ਪਤਰ ਭੇਜਿਆ ਕੇ ਰੋਪੜ ਵੱਲੋਂ ਰਾਜਪੁਤਾਂ ਦੀਆਂ ਧੀਆਂ ਦੇ ਡੋਲੇ ਆ ਰਹੇ ਹਨ | ਜਿਨ੍ਹਾਂ ਕੋਲ ਧੰਨ ਵੀ ਬੇਸ਼ੁਮਾਰ ਹੈ | ਜਉਲਾ ਖਾਂ ਅਤੇ ਉਸਦੇ ਸਾਥੀ ਇਸ ਲਾਲਚ ਵਿੱਚ ਆ ਕੇ ਇਸ ਬਾਗ ਵਿੱਚ ਛੁਪ ਕੇ ਬੈਠ ਗਏ | ਜਦੋਂ ਸਿੰਘਾਂ ਦੇ ਭੇਜੇ ਹੋਏ ਖੋਤੇ ਇਨ੍ਹਾਂ ਦੇ ਨੇੜੇ ਆਉਂਦੇ ਦੇਖੇ ਤਾਂ ਉਨ੍ਹਾਂ ਨੇ ਧਾਵਾ ਬੋਲ ਦਿੱਤਾ | ਪਰ ਇਹ ਦੇਖਕੇ ਸ਼ਰਮਿੰਦਾ ਹੋਏ ਕੇ ਖੋਤਿਆਂ ‘ਤੇ ਪੱਥਰ ਲੱਦੇ ਹੋਏ ਸਨ | ਜਦੋਂ ਹਾਕਮ ਕਿੱਲੇ ਵਿੱਚ ਆਏ ਤਾਂ ਦੇਖਿਆ ਕੇ ਅੰਦਰ ਸਿੰਘਾਂ ਦਾ ਕਬਜ਼ਾ ਕੀਤਾ ਹੋਇਆ ਸੀ ਇਸ ਦੇ ਨਾਲ ਜੰਗ ਸ਼ੁਰੂ ਹੋ ਗਈ | ਅੰਦਰੋਂ ਪਹਿਲਾ ਜਥਾ ਬਾਬਾ ਹਰਕੀਰਤ ਸਿੰਘ ਜੀ ਦੀ ਕਮਾਨ ਹੇਠ ਬਾਬਾ ਸੁੱਖਾ ਸਿੰਘ ਜੀ ਨੇ ਭੇਜਿਆ | ਅਤੇ ਉਨ੍ਹਾਂ ਨੇ ਮੁਗਲਾਂ ਦੇ ਆਹੂ ਲਾਹੁੰਦੇ ਸ਼ਹੀਦੀ ਪਾ ਗਏ | ਫ਼ਿਰ ਬਾਬਾ ਸੁੱਖਾ ਸਿੰਘ ਜੀ ਆਪਣੇ ਜਥੇ ਸਮੇਤ ਜੰਗ ਦੇ ਮੈਦਾਨ ਵਿੱਚ ਜਾਲਮਾਂ ਦਾ ਖਾਤਮਾ ਕਰਦੇ ਹੋ ਸ਼ਹੀਦੀ ਪਾ ਗਏ | ਵੈਰੀਆਂ ਦਾ ਖਾਤਮਾ ਹੋ ਗਿਆ ਅਤੇ ਖਾਲਸੇ ਦੀ ਜਿੱਤ ਹੋਈ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਾਗ ਸ਼ਹੀਦਾਂ ਸਾਹਿਬ, ਚੰਡੀਗੜ

ਕਿਸ ਨਾਲ ਸਬੰਧਤ ਹੈ :-

ਪਤਾ:-
ਸੈਕਟਰ ੪੪
ਚੰਡੀਗ੍ੜ
ਕੇਂਦ੍ਰ ਸ਼ਾਸ਼ਤ ਪ੍ਰਦੇਸ਼
ਫੋਨ ਨੰਬਰ:-
 

 
 
ItihaasakGurudwaras.com