ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਚੰਡੀਗੜ ਸ਼ਹਿਰ ਦੇ ਮਨੀਮਾਜਰਾ ਇਲਾਕੇ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਿਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਤੋਂ ਨਰਾਜ ਹੋ ਕੇ ਮਨੀਮਾਜਰਾ ਵਿਖੇ ਆਕੇ ਨਿਵਾਸ ਕੀਤਾ । ਰਾਮ ਰਾਏ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਤੁਕ ਬਦਲ ਦਿੱਤੀ ਸੀ, ਜਦੋਂ ਕਿ "ਮਿੱਟੀ ਮੁਸਲਮਾਨ" ਦੀ ਥਾਂ "ਮਿੱਟੀ ਬੇਈਮਾਨ ਦੀ" ਉਚਾਰਨ ਕੀਤੀ । ਮਾਤਾ ਰਾਜ ਕੌਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਘਰ ਦੇ ਸ਼ਰਧਾਲੂ ਸਨ । ਮਾਤਾ ਰਾਜ ਕੌਰ ਜੀ ਗੁਰਬਾਣੀ ਦੀ ਬੇਅਦਬੀ ਸਹਿਣ ਨਾ ਕਰ ਸਕੇ ਅਤੇ ਰਾਮ ਰਾਏ ਜੀ ਦਾ ਸਾਥ ਛੱਡ ਕੇ ਮਨੀਮਾਜਰਾ ਆ ਨਿਵਾਸ ਕੀਤਾ । ਮਨੀਮਾਜਰਾ ਆ ਕੇ ਮਾਤਾ ਰਾਜ ਕੌਰ ਜੀ ਨੇ ਬਹੁਤ ਤੱਪਸਿਆ ਕੀਤੀ ਅਤੇ ਸਭ ਲੋਕ ਮਾਤਾ ਜੀ ਦੇ ਸ਼ਰਧਾਲੂ ਹੋ ਗਏ | ਇਕ ਵਾਰੀ ਬਰਸਾਤ ਦੇ ਦਿਨਾਂ ਵਿਚ ਜਦੋਂ ਮਾਤਾ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਲਗਾ ਤਾਂ ਮਾਤਾ ਜੀ ਨੇ ਆਪਣਾ ਸੇਵਕ ਸ਼ਾਹੁਕਾਰ ਭਾਰਾ ਮੱਲ ਕੋਲ ਸੁਨੇਹਾ ਭੇਜਿਆ ਕਿ ਮਕਾਨ ਦਾ ਸ਼ਤੀਰ ਟੁੱਟਣ ਵਾਲਾ ਹੈ ਤੇ ਮਾਤਾ ਜੀ ਨੇ ਸ਼ਤੀਰ ਦੇ ਹੇਠਾਂ ਥੰਮ ਦੇਣ ਲਈ ਕਿਹਾ ਹੈ । ਭਾਰਾ ਮੱਲ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ । ਫਿਰ ਮਾਤਾ ਜੀ ਨੇ ਆਪਣਾ ਸੇਵਕ ਗਰੀਬ ਦਾਸ ਜੱਟ ਕੋਲ ਭੇਜਿਆ । ਗਰੀਬ ਦਾਸ ਜੱਟ ਉਸੇ ਵੇਲੇ ਰਾਤ ਨੂੰ ਹੀ ਬੇਰੀ ਦਾ ਥੰਮ ਵੱਢ ਕੇ ਸ਼ਤੀਰ ਹੇਠ ਦੇ ਦਿੱਤਾ । ਇਸ ਤੋਂ ਮਾਤਾ ਜੀ ਨੇ ਖੁਸ਼ ਹੋ ਕੇ ਕਿਹਾ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਜੋ ਤੇਰੀ ਇੱਛਾ ਹੈ ਮੰਗ ਲੈ | ਤਾਂ ਗਰੀਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਕੁਲ ਦੇ ਰਈਅਤ ਨਾ ਬਣਨ ਇਸ ਦੀ ਬਜਾਏ ਰਾਜੇ ਬਣਨ । ਮਾਤਾ ਰਾਜ ਕੌਰ ਜੀ ਨੇ ਵਰ ਦਿਤਾ ਕਿ ਤੂੰ ਰਾਜਾ ਬਣੇਗਾ ਅਤੇ ਭਾਰਾ ਮੱਲ ਤੇਰੀ ਰਈਅਤ ਹੋਵੇਗਾ । ਮਾਤਾ ਰਾਜ ਕੌਰ ਜੀ ਦੇ ਇਸ ਵਰ ਨਾਲ ਗਰੀਬ ਦਾਸ ਜੱਟ ਰਾਜਾ ਬਣ ਗਿਆ ਅਤੇ ਭਾਰਾ ਮੱਲ ਇਸ ਦੀ ਰਈਅਤ ਹੋ ਗਿਆ । ਮਨੀਮਾਜਰਾ ਅਤੇ ਉਸ ਦੇ ਨਾਲ ਦੇ ੪੮ ਪਿੰਡਾ ਦੇ ਉਤੇ ਗਰੀਬ ਦਾਸ ਜੱਟ ਦਾ ਰਾਜ ਹੋਇਆ | ਇਥੋਂ ਦਾ ਕਿਲਾ ਜੋ ਅਜ ਵੀ ਉਹਨਾਂ ਦੀ ਅਗੇ ਕੁਲ ਕੋਲ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਮਾਤਾ ਰਾਜ ਕੌਰ ਜੀ ਦਾ ਰਿਹਾਇਸ਼ੀ ਮਕਾਨ ਸੀ । ਮਾਤਾ ਜੀ ਨੇ ਇਸੇ ਅਸਥਾਨ ਤੇ ਆਪਣੇ ਪ੍ਰਾਣ ਤਿਆਗੇ ਅਤੇ ਉਹਨਾਂ ਦੀ ਸਮਾਧੀ ਗੁਰਦੁਆਰਾ ਸ਼੍ਰੀ ਦੇਹਰਾ ਸਾਹਿਬ ਵਿਖੇ ਮੌਜੂਦ ਹੈ । ਜੋ ਵੀ ਮਾਤਾ ਰਾਜ ਕੌਰ ਜੀ ਦੀ ਸਮਾਧੀ ਤੇ ਸ਼ਰਧਾ ਨਾਲ ਦਰਸ਼ਨ ਕਰਨ ਆਉਂਦੇ ਹਨ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੰਗਾਣੀ ਦੀ ਜੰਗ ਸਮੇਂ ਸੰਮਤ ੧੭੪੫ ਬਿਕਰਮੀ ੨੮ ਕਤੱਕ ਸੁਦੀ ੧੫ ਨੂੰ ਕਪਾਲ ਮੋਚਨ ਦੇ ਤੀਰਥ ਤੇ ਆਏ | ਗੁਰੂ ਸਾਹਿਬ ਕਪਾਲ ਮੋਚਨ ਤੋਂ ਚੱਲ ਕੇ ਰਾਣੀ ਰਾਏਪੁਰ, ਨਾਡਾ ਸਾਹਿਬ ਆਦਿ ਹੁੰਦੇ ਹੋਏ ਮੱਘਰ ਵਦੀ ੧੦ ਸੰਮਤ ੧੭੪੫ ਬਿਕ੍ਰਮੀ ਨੂੰ ਮਨੀਮਾਜਰਾ ਵਿਖੇ ਮਾਤਾ ਰਾਜ ਕੌਰ ਕੋਲ ਮੁਕਾਮ ਕੀਤਾ | ਮਾਤਾ ਜੀ ਨਾਲ ਬਚਨ-ਬਿਲਾਸ ਕੀਤਾ ਤੇ ਕਿਹਾ ਕਿ ਜਦੋਂ ਵੀ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਮੈ ਆਪ ਜੀ ਦੀ ਸੇਵਾ ਵਿੱਚ ਜਰੂਰ ਹਾਜਰ ਹੋਵਾਗਾਂ । ਗੁਰੂ ਸਾਹਿਬ ਜੀ ਨੇ ਇਥੋਂ ਚੱਲ ਕੇ ਆਪ ਜੀ ਦੇ ਸੇਵਕ ਚੌਧਰੀ ਨਿਹੰਗ ਖਾਨ ਪਾਸ ਪਿੰਡ ਕੋਟਲਾ ਵਿਖੇ ਮਸਿਆ ਵਾਲੇ ਦਿਨ ਜਾ ਕੇ ਮੁਕਾਮ ਕੀਤਾ ।
ਤ੍ਸਵੀਰਾਂ ਲਈਆਂ ਗਈਆਂ:- ੧੩ ਜੁਲਾਈ ੨੦੦੮ |
|
|
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਮਨੀਮਾਜਰਾ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀਮਾਤਾ ਰਾਜ ਕੌਰ ਜੀ
ਪਤਾ:- ਮਨੀਮਜਰਾ ਚੰਡੀਗ੍ੜ ਕੇਂਦ੍ਰ ਸ਼ਾਸ਼ਤ ਪ੍ਰਦੇਸ਼
ਫੋਨ ਨੰਬਰ:- |
|
|
|
|
|
|