ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦਵਾਰਾ ਸ਼੍ਰੀ ਕੂਹਣੀ ਸਾਹਿਬ ਪਾਤਸ਼ਾਹੀ ੧੦ਵੀ ਚੰਡੀਗੜ ਸ਼ਹਿਰ ਦੇ ਮਨੀਮਾਜਰਾ ਇਲਾਕੇ ਵਿਚ ਸਥਿਤ ਹੈ | ਇਹ ਪਿੰਡ ਭੈਂਸਾ ਟਿੱਬਾ ਪੈਂਦਾ ਸੀ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਮਤ ੧੭੪੬ ਵਿਚ ਨਰੈਣਪੁਰ ਤੋਂ ਚੱਲ ਕੇ ਆਏ ਸਨ । ਭੈਂਸਾ ਟਿੱਬਾ ਦੀ ਬ੍ਰਾਹਮਣਾਂ ਦੀ ਅਨਪੂਰਨਾ ਨਾਮ ਦੀ ਲੜਕੀ ਗੁਰੂ ਸਾਹਿਬ ਨੂੰ ਕਾਫੀ ਸਮੇਂ ਤੋਂ ਯਾਦ ਕਰਦੀ ਸੀ । ਉਸ ਨੂੰ ਦਰਸ਼ਨ ਦੇਣ ਲਈ ਗੁਰੂ ਸਾਹਿਬ ਇਥੇ ਆਏ ਸਨ । ਇਸ ਅਸਥਾਨ ਤੇ ਗੁਰੂ ਜੀ ਨੇ ਕੁਹਣੀ ਲਾ ਕੇ ੧੭ ਪਹਿਰ ਜਾਪ ਕੀਤਾ ਸੀ । ਲੜਕੀ ਨੇ ਗੁਰੂ ਸਾਹਿਬ ਜੀ ਨਾਲ ਆਏ ਸਿੰਘਾ ਨੂੰ ਪਰਸ਼ਾਦਾ ਛਕਾ ਕੇ ਪ੍ਰਸੰਨ ਕੀਤਾ ਸੀ । ਗੁਰੂ ਜੀ ਨੇ ਲੜਕੀ ਨੂੰ ਵਰ ਦਿੱਤਾ ਕਿ ਉਸ ਦੇ ਨਾਂ ਤੇ ਇਥੇ ਇਕ ਮੰਦਰ ਬਣੇਗਾ ਅਤੇ ਸਾਡਾ ਅਸਥਾਨ ਬਾਅਦ ਵਿਚ ਬਣੇਗਾ । ਗੁਰੂ ਜੀ ਨੇ ਫਰਮਾਇਆ ਕੇ ਜੋ ਕੋਈ ਵੀ ਸਾਡੇ ਅਸਥਾਨ ਤੇ ਆ ਕੇ ਸੁਖਨਾ ਸੁਖੇਗਾ ਉਸ ਦੀ ਸੁਖਨਾ ਪੂਰੀ ਹੋਵੇਗੀ ।

ਤ੍ਸਵੀਰਾਂ ਲਈਆਂ ਗਈਆਂ ;- 1, May 2008.
 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਕੂਹਣੀ ਸਾਹਿਬ, ਚੰਡੀਗੜ

ਕਿਸ ਨਾਲ ਸਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਮਨੀਮਜਰਾ
    ਚੰਡੀਗ੍ੜ
    ਕੇਂਦ੍ਰ ਸ਼ਾਸ਼ਤ ਪ੍ਰਦੇਸ਼
    ਫੋਨ ਨੰਬਰ:-
     

     
     
    ItihaasakGurudwaras.com