ਬਿਹਾਰ ਰਾਜ ਦੇ ਪਟਨਾ ਸ਼ਹਿਰ ਦੇ ਵਿਚ ਸਥਿਤ ਤਖਤ ਸਾਹਿਬ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ੨੦੦ ਗਜ ਦੀ ਦੂਰੀ ਤੇ ਸਥਿਤ ਇਹ ਸਥਾਨ ਗੁਰਦੁਆਰਾ ਸ਼੍ਰੀ ਕੰਗਨਘਾਟ ਸਾਹਿਬ ਹੈ | ਬਾਲ ਗੋਬਿੰਦ ਰਾਏ ਜੀ ਇਥੇ ਅਪਣੇ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ | ਉਹਨਾਂ ਸਮਿਆਂ ਵਿਚ ਇਥੇ ਗੰਗਾ ਵਗਦੀ ਸੀ ਅਤੇ ਇਹ ਸਥਾਨ ਗੰਗਾ ਦਾ ਘਾਟ ਸੀ | ਬਾਲ ਗੋਬਿੰਦ ਰਾਏ ਜੀ ਨੂੰ ਦੁਨਿਆਵੀ ਗਹਿਣਿਆਂ ਨਾਲ ਪਿਆਰ ਨਹੀਂ ਸੀ | ਇਸ ਲਈ ਉਹਨਾਂ ਨੇ ਆਪਣੇ ਹੱਥ ਪਾਇਆ ਸੋਨੇ ਦਾ ਕੰਗਨ ਲਾਹ ਕੇ ਗੰਗਾ ਵਿਚ ਸੁੱਟ ਦਿੱਤਾ | ਜਦੋਂ ਮਾਤਾ ਗੁਜਰੀ ਜੀ ਨੇ ਪੁੱਛਿਆ ਕਿ ਤੁਸੀਂ ਕੰਗਨ ਕਿੱਥੇ ਸੁੱਟਿਆ ਹੈ ਤਾਂ ਗੁਰੂ ਸਾਹਿਬ ਨੇ ਦੂਸਰਾ ਕੰਗਨ ਵੀ ਲਾਹ ਕਿ ਗੰਗਾ ਵਿਚ ਸੁਟਕੇ ਕਿਹਾ ਕਿ ਉਥੇ ਸੁਟਿਆ ਹੈ | ਇਥੇ ਹੀ ਪੰਡਿਤ ਸ਼ਿਵਦੱਤ ਗੁਰੂ ਸਾਹਿਬ ਨੂੰ ਮਿਲਿਆ | ਪੰਡਿਤ ਭਗਵਾਨ ਸ਼੍ਰੀ ਰਾਮ ਜੀ ਦਾ ਭਗਤ ਸੀ | ਉਹ ਹਰ ਰੋਜ ਭਗਵਾਨ ਸ਼੍ਰੀ ਰਾਮ ਜੀ ਦੀ ਪੂਜਾ ਕਰਿਆ ਕਰਦਾ ਸੀ | ਉਹ ਹਰ ਰੋਜ ਭਗਵਾਨ ਸ਼੍ਰੀ ਰਾਮ ਜੀ ਦੀ ਮੁਰਤੀ ਦੇ ਸਾਹਮਣੇ ਭੋਜਨ ਰੱਖ ਕੇ ਇੰਤਜਾਰ ਕਰਿਆ ਕਰਦਾ ਸੀ ਕਿ ਭਗਵਾਨ ਸ਼੍ਰੀ ਰਾਮ ਜੀ ਆ ਕੇ ਇਹ ਪ੍ਰਸ਼ਾਦ ਛਕਣਗੇ | ਗੁਰੂ ਸਾਹਿਬ ਨੇ ਪੰਡਿਤ ਨੂੰ ਦੱਸਿਆ ਕੇ ਭਗਵਾਨ ਸ਼੍ਰੀ ਰਾਮ ਜੀ ਨੂੰ ਮੂਰਤੀਆਂ ਵਿਚੋਂ ਦੀ ਨਹੀਂ ਪਾਇਆ ਜਾ ਸਕਦਾ | ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ "ਸਭੇ ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ" ਰਾਮ ਨੂੰ ਆਪਣੇ ਅੰਦਰੋਂ ਪਾਉ | ਗੁਰੂ ਸਾਹਿਬ ਦੀ ਸਿੱਖਿਆ ਪਾ ਕੇ ਪੰਡਿਤ ਸ਼ਿਵਦੱਤ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਮੂਰਤੀ ਪੂਜਾ ਛੱਡ ਦਿਤੀ |
ਤਸਵੀਰਾਂ ਲਈਆਂ ਗਈਆਂ :- 16-Nov, 2010. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਕੰਗਨਘਾਟ ਸਾਹਿਬ, ਪਟਨਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਬਾਲ ਗੋਬਿੰਦ ਰਾਏ ਜੀ )
ਪਤਾ:- ਪਟਨਾ ਪਟਨਾ ਸ਼ਹਿਰ ਰਾਜ :- ਬਿਹਾਰ
ਫ਼ੋਨ ਨੰਬਰ:-
Accomodation Available :- No |
|
|
|
|
|
|