ਗੁਰਦੁਆਰਾ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਦੇ ਪਟਨਾ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਬੰਗਾਲ ਅਤੇ ਅਸਾਮ ਦੀ ਯਾਤਰਾ ਦੇ ਦੌਰਾਨ ਆਏ | ਗੁਰੂ ਸਾਹਿਬ ਇਥੇ ਗਯਾ, ਇਲਾਹਾਬਾਦ ਅਤੇ ਸਸਾਰਾਮ ਹੁੰਦੇ ਹੋਏ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਦਾਸ ਜੀ ਅਤੇ ਹੋਰ ਸੇਵਕ ਸਨ | ਗੁਰੂ ਸਾਹਿਬ ਆਪਣੇ ਪਰਿਵਾਰ ਨੂੰ ਇਥੇ ਛੱਡ ਕੇ ਅੱਗੇ ਯਾਤਰਾ ਤੇ ਚਲੇ ਗਏ | ਇਹ ਜਗਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਸਾਲਸ ਰਾਏ ਜ਼ੋਹਰੀ ਦਾ ਘਰ ਸੀ | ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਥੇ ਆਏ ਸਨ | ਜਦ ਗੁਰੂ ਸਾਹਿਬ ਇਥੇ ਪੰਹੁਚੇ ਤਾਂ ਜਿਸ ਦਿਉੜੀ ਵਿਚੋਂ ਦੀ ਲੰਘ ਕੇ ਆਏ ਉਹ ਅਜ ਵੀ ਇਥੇ ਮੋਜੂਦ ਹੈ | ਗੁਰੂ ਸਾਹਿਬ ਦੇ ਅਸਾਮ ਦੌਰੇ ਤੇ ਜਾਣ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ ਦਾ ਜਨਮ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ | ਪਟਨਾ ਦੀ ਸੰਗਤ ਨੇ ਮਾਤਾ ਜੀ ਦੀ ਦੇਖ ਭਾਲ ਕੀਤੀ | ਜਦ ਗੁਰੂ ਸਾਹਿਬ ਨੂੰ ਬਾਲ ਗੋਬਿੰਦ ਰਾਏ ਜੀ ਦੇ ਜਨਮ ਦੀ ਖਬਰ ਮਿਲੀ ਉਸ ਵਖਤ ਗੁਰੂ ਸਾਹਿਬ ਅਸਾਮ ਵਿਚ ਸਨ | ਬਾਲ ਗੋਬਿੰਦ ਰਾਏ ਜੀ ਇਥੇ ਛੇ ਸਾਲ ਦੀ ਉਮਰ ਤੱਕ ਰਹੇ ਪਟਨਾ ਦੀਆਂ ਗਲੀਆਂ ਵਿਚ ਖੇਡਦੇ ਸਨ | ਬਹੁਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਂਉਦੀ ਸੀ | ਮਾਤਾ ਗੁਜਰੀ ਜੀ ਦਾ ਖੂਹ ਅਜ ਵੀ ਮੌਜੂਦ ਹੈ |
ਤਸਵੀਰਾਂ ਲਈਆਂ ਗਈਆਂ :-
੧੬ ਨਵੰਬਰ, ੨੦੧੦. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:- ਗੁਰਦੁਆਰਾ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਪਟਨਾ
ਕਿਸ ਨਾਲ ਸੰਬੰਧਤ ਹੈ :- :-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਤੇਗ ਬਹਾਦਰ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਟਨਾ ਜ਼ਿਲਾ :- ਪਟਨਾ ਰਾਜ :- ਬਿਹਾਰ
ਫ਼ੋਨ ਨੰਬਰ :-੦੦੯੧ ੬੧੨ ੨੬੪੧੮੨੧, ੨੬੪੨੦੦੦ |
|
|
|
|
|
|