ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਬਿਹਾਰ ਰਾਜ ਦੇ ਪਟਨਾ ਸ਼ਹਿਰ ਦੇ ਵਿਚ ਸਥਿਤ ਹੈ | ਜਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਲ ਗੋਬਿੰਦ ਰਾਏ ਜੀ ਦੇ ਜਨਮ ਦੀ ਖਬਰ ਮਿਲੀ ਉਸ ਵਕਤ ਗੁਰੂ ਸਾਹਿਬ ਅਸਾਮ ਤੋਂ ਵਾਪਿਸ ਆਏ | ਵਾਪਸੀ ਸਮੇਂ ਗੁਰੂ ਸਾਹਿਬ ਸ਼ਹਿਰ ਦੇ ਬਾਹਰ ਇਥੇ ਆ ਕੇ ਰੁਕੇ | ਇਹ ਬਾਗ ਇਥੋਂ ਦੇ ਨਵਾਬ ਦਾ ਸੀ | ਸੰਗਤ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ ਇਥੇ ਆਈ | ਉਹਨਾਂ ਦੇ ਨਾਲ ਬਾਲ ਗੋਬਿੰਦ ਰਾਏ ਜੀ ਵੀ ਸਨ | ਇਥੇ ਹੀ ਪਹਿਲੀ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਲ ਗੋਬਿੰਦ ਰਾਏ ਜੀ ਨੂੰ ਮਿਲੇ | ਇਹ ਅਸਥਾਨ ਦੋ ਮਹਾਨ ਰੁਹਾਂ ਦੀ ਮਿਲਣੀ ਦ ਪ੍ਰਤੀਕ ਹੈ |

ਤਸਵੀਰਾਂ ਲਈਆਂ ਗਈਆਂ :- ੧੬ ਨਵੰਬਰ, ੨੦੧੦.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ, ਪਟਨਾ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਮਾਤਾ ਗੁਜਰੀ ਜੀ

  • ਪਤਾ:-
    ਧੋਲਪੁਰਾ
    ਪਟਨਾ
    ਜ਼ਿਲਾ :- ਪਟਨਾ
    ਰਾਜ :- ਬਿਹਾਰ
    ਫ਼ੋਨ ਨੰਬਰ :-
     
     
     
    ItihaasakGurudwaras.com