ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ ਮੈਨੀ ਸੰਗਤ ਬਿਹਾਰ ਰਾਜ ਦੇ ਪਟਨਾ ਸ਼ਹਿਰ ਵਿਚ ਮੋਜੂਦ ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀ ਯਾਦ ਵਿਚ ਬਣਿਆ ਹੋਇਆ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਮਾਤਾ ਗੁਜਰੀ ਜੀ ਦੀ ਕੁਖੋਂ ਤਖਤ ਸਾਹਿਬ ਸ਼੍ਰੀ ਹਰਿਮਂਦਿਰ ਜੀ ਪਟਨਾ ਸਾਹਿਬ ਵਿਖੇ ਹੋਇਆ | ਇਹ ਸਥਾਨ ਤਖਤ ਸਾਹਿਬ ਸ਼੍ਰੀ ਹਰਿਮਂਦਿਰ ਜੀ ਪਟਨਾ ਸਾਹਿਬ ਦੇ ਪਿਛਲੇ ਪਾਸੇ ਵਲ ਸਥਿਤ ਹੈ | ਇਹ ਸਥਾਨ ਪਟਨਾ ਦੇ ਰਾਜੇ ਫ਼ਤਿਹ ਚੰਦ ਮੈਨੀ ਦਾ ਮਹਿਲ ਸੀ | ਰਾਜੇ ਦੇ ਕੋਈ ਐਲਾਦ ਨਹੀ ਸੀ | ਇਸ ਕਾਰਣ ਉਸ ਦੀ ਰਾਣੀ ਦਾ ਬਾਲ ਗੋਬਿੰਦ ਰਾਏ ਜੀ ਨਾਲ ਬਹੁਤ ਪਿਆਰ ਸੀ | ਗੁਰੂ ਸਾਹਿਬ ਵੀ ਅਕਸਰ ਖੇਡਣ ਲਈ ਇਥੇ ਆਇਆ ਕਰਦੇ ਸਨ | ਰਾਣੀ ਨੇ ਬਾਲ ਗੋਬਿੰਦ ਰਾਏ ਜੀ ਵਰਗੇ ਬੱਚੇ ਦੀ ਇੱਛਾ ਜਤਾਈ | ਪਰ ਗੁਰੂ ਸਾਹਿਬ ਨੇ ਰਾਣੀ ਨੂੰ ਦੱਸਿਆ ਕੇ ਉਹਨਾਂ ਜਿਹਾ ਕੋਈ ਨਹੀਂ ਹੈ ਅਤੇ ਗੁਰੂ ਸਾਹਿਬ ਰਾਣੀ ਦੀ ਗੋਦ ਵਿਚ ਬੈਠ ਗਏ ਅਤੇ ਕਿਹਾ ਕੇ ਅਜ ਤੋਂ ਬਾਅਦ ਮੈਂ ਤੁਹਾਡਾ ਪੁੱਤਰ ਹਾਂ ਅਤੇ ਤੁਸੀ ਮੇਰੇ ਧਰਮ ਮਾਤਾ ਹੋ ਅਤੇ ਨਾਲ ਹੀ ਵਰ ਦਿਤਾ ਕੇ ਇਸ ਦੁਨੀਆ ਵਿਚ ਤੁਹਾਡਾ ਨਾਂ ਮੇਰੇ ਨਾਂ ਨਾਲ ਲਿਆ ਜਵੇਗਾ | ਗੁਰੂ ਸਾਹਿਬ ਨੇ ਰਾਣੀ ਸਾਹਿਬਾਂ ਨੂੰ ਦੱਸਿਆ ਕੇ ਉਹਨਾਂ ਨੂੰ ਅਤੇ ਸਾਥੀਆਂ ਨੂੰ ਭੁੱਖ ਲਗੀ ਹੈ | ਰਾਣੀ ਸਾਹਿਬਾਂ ਨੇ ਛੋਲ਼ਿਆਂ ਦੀਆਂ ਘੂੰਗਣੀਆਂ ਅਤੇ ਪੂਰੀਆਂ ਸਾਰੇ ਬਾਲਕਾਂ ਨੂੰ ਦਿੱਤੀਆਂ | ਅਜ ਵੀ ਇਥੇ ਪ੍ਰਸ਼ਾਦ ਦੇ ਰੂਪ ਵਿਚ ਛੋਲ਼ਿਆਂ ਦੀਆਂ ਘੂੰਗਣੀਆਂ ਅਤੇ ਪੂਰੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ | ਇਸ ਸਥਾਨ ਤੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਜੋ ਵੀ ਯਾਤਰੀ ਪਟਨਾ ਸਾਹਿਬ ਆਏਗਾ ਉਸ ਦੀ ਯਾਤਰਾ ਤਾਂ ਹੀ ਪੂਰੀ ਹੋਵੇਗੀ ਜੇ ਉਹ ਇਸ ਸਥਾਨ ਤੇ ਆਏਗਾ |
ਤਸਵੀਰਾਂ ਲਈਆਂ ਗਈਆਂ :- 16-Nov, 2010. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ, ਪਟਨਾ ਸਾਹਿਬ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਬਾਲ ਗੋਬਿੰਦ ਰਾਏ ਜੀ )
ਪਤਾ:- ਪਟਨਾ ਪਟਨਾ ਸ਼ਹਿਰ ਰਾਜ :- ਬਿਹਾਰ
ਫ਼ੋਨ ਨੰਬਰ:-
Accomodation Available :- Yes |
|
|
|
|
|
|