ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਸ਼੍ਰੀ ਮਟਨ ਸਾਹਿਬ, ਜਮੂੰ ਅਤੇ ਕਸ਼ਮੀਰ ਦੇ ਜਿਲਾ ਅਨੰਤਨਾਗ ਦੇ ਪਿੰਡ ਮਟਨ ਵਿਚ ਸਥਿਤ ਹੈ | ਇਹ ਸਥਾਨ ਸ਼ੀਨਗਰ ਤੋਂ ੬੨ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਤਿਸਰੀ ਉਦਾਸੀ ਦੇ ਦੋਰਾਨ ਆਏ | ਗੁਰੂ ਸਾਹਿਬ ਇਥੇ ੧੩ ਦਿਨ ਰੁਕੇ | ਗੁਰੂ ਸਾਹਿਬ ਦੀ ਇਥੇ ਪੰਡਿਤ ਬ੍ਰਹਮ ਦਾਸ ਨਾਲ ਵਾਰਤਾਲਾਪ ਹੋਈ | ਪੰਡਿਤ ਬ੍ਰਹਮ ਦਾਸ ਸੰਸਕ੍ਰਿਤ ਦਾ ਗਿਆਨੀ ਸੀ | ਉਹ ਅਪਣੇ ਨਾਲ ਅਪਣੀਆਂ ਸਾਰੀਆਂ ਕਿਤਾਬਾਂ ਨਾਲ ਲੈਕੇ ਚਲਦਾ ਸੀ ਜਿਹੜੀਆਂ ਉਹਨੇ ਪੜੀਆਂ ਸੀ | ਜਦ ਗੁਰੂ ਸਾਹਿਬ ਨੇ ਉਸਨੂੰ ਆਉਂਦੇ ਦੇਖਿਆ ਤਾਂ ਕਿਹਾ

"ਕੋਈ ਭਾਂਵੇ ਰਥ ਭਰ ਕੇ ਕਿਤਾਬਾਂ ਦੇ ਪੜ ਲਵੇ, ਕੋਈ ਭਾਂਵੇ ਹਜਾਰਾਂ ਕਿਤਾਬਾਂ ਪੜ ਲਵੇ, ਕੋਈ ਭਾਂਵੇ ਉਮਰਾਂ ਦੀ ਉਮਰਾਂ ਕਿਤਾਬਾਂ ਪੜਦਾ ਰਹੇ | ਪਰ ਉਸਦਾ ਨਾਮ ਹੀ ਇਕ ਸਚ ਹੈ |ਬਾਕੀ ਸਭ ਗਲਾਂ ਮਨ ਦਾ ਹੰਕਾਰ ਹੈ |"

ਇਹ ਗਲ ਸੁਣ ਕਿ ਪੰਡਿਤ ਬ੍ਰਹਮ ਦਤ ਗੁਰੂ ਸਾਹਿਬ ਦੇ ਪੈਰਾਂ ਵਿਚ ਡਿਗ ਪਿਆ | ਗੁਰੂ ਸਾਜਿਬ ਕੁਝ ਦਿਨ ਪੰਡਿਤ ਬ੍ਰਹਮ ਦਤ ਦੇ ਘਰ ਕੁਝ ਦਿਨ ਰੁਕੇ | ਇਥੇ ਮੁਸਲਮਾਨ ਫ਼ਕੀਰਾਂ ਨੇ ਵੀ ਗੁਰੂ ਸਾਹਿਬ ਨਾਲ ਵਿਚਾਰ ਸਾਂਝੇ ਕੀਤੇ | ਮਟਨ ਪਿੰਡ ਦੇ ਹੀ ਕਸ਼ਮਿਰੀ ਪੰਡਿਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਆਏ ਅਤੇ ਅਪਣਾ ਧ੍ਰਮ ਬਚਾਉਣ ਦੀ ਬੇਨਤੀ ਕਿਤੀ | ਮਟਨ ਵਿਚ ਸਰਦਾਰ ਹਰੀ ਸਿੰਘ ਨਲੁਆ ਨੇ ਪਾਣੀ ਦੇ ਆਲੇ ਦੁਆਲੇ ਸਤ ਗੁਰਦੁਆਰਾ ਸਾਹਿਬ ਬਣਵਾਏ ਜਿਨਾਣ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਿਤੀ | ਡੋਗਰਾ ਰਾਜ ਸਮੇਂ ਇਹ ਸਾਰੇ ਸਥਾਨ ਹਟਾ ਦਿੱਤੇ ਗਏ |

ਤ੍ਸਵੀਰਾਂ ਲਈਆਂ ਗਈਆਂ ;-੧੭ ਜੂਨ, ੨੦੧੦
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮਟਨ ਸਾਹਿਬ, ਮਟਨ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ


  • ਪਤਾ
    ਪਿੰਡ :- ਮਟਨ
    ਅਨੰਤਨਾਗ-ਪਹਿਲਗਾਮ ਰੋਡ
    ਜਿਲਾ ;- ਅਨੰਤਨਾਗ
    ਰਾਜ :- ਜੰਮੂ ਅਤੇ ਕਾਸ਼੍ਮੀਰ
    ਫੋਨ ਨੰਬਰ:-
     

     
     
    ItihaasakGurudwaras.com