ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   

ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਜੰਮੂ ਅਤੇ ਕਸ਼ਮੀਰ ਦੇ ਸ਼ਹਿਰ ਸ਼ੀਨਗਰ ਦੇ ਵਿਚ ਸਥਿਤ ਹੈ | ਇਹ ਸਥਾਨ ਹਜਰਤਬਲ ਦਰਗਾਹ ਸੜਕ ਤੇ ਰੈਣਾਵਾੜੀ ਇਲਾਕੇ ਵਿਚ ਸਥਿਤ ਹੈ | ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਸੰਨ ੧੬੧੬ ਈਸਵੀ ਵਿੱਚ ਗੋਵਿੰਦਵਾਲ ਤੋਂ ਚੱਲ ਕੇ ਵਜੀਰਬਾਦ ਹਮੀਰਪੁਰ ਤੋਂ ਹੁੰਦੇ ਹੋਏ ਆਪਣੇ ਕਸ਼ਮੀਰ ਆਗਮਨ ਦੌਰਾਨ ਇਸ ਅਸਥਾਨ ਤੇ ਵੀ ਆਏ ਸਨ। ਇਥੇ ਦੀ ਰਹਿਣ ਵਾਲੀ ਇਕ ਬਿਰਧ ਮਾਈ ਮਾਤਾ ਭਾਗ ਭਰੀ ਜਿਹੜੀ ਉਹਨਾਂ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਨੂੰ ਆਕੇ ਦਰਸ਼ਨ ਦਿੱਤੇ। ਮਾਤਾ ਭਾਗਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀਂ ਕਤਿਆ ਹੋਇਆ ਸੀ ਜੋ ਮਾਤਾ ਭਾਗਭਰੀ ਨੇ ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਕੀਤਾ | ਗੁਰੂ ਸਾਹਿਬ ਨੇ ਬੜੇ ਚਾ ਨਾਲ ਖੱਦਰ ਦਾ ਚੋਲਾ ਪਾਇਆ। ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ | ਬਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਬਖਸ਼ੋ ਤਾਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ | ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀਨੇ ਆਪਣਾ ਬਰਛਾ ਜਮੀਨ ਮਾਰਿਆ ਅਤੇ ਜਮੀਨ ਚੋਂ ਨਿਕਲਿਆ, ਪਾਣੀ ਦੇ ਛਿੱਟੇ (ਅੰਮ੍ਰਿਤ) ਮਾਤਾ ਦੀਆਂ ਅੱਖਾਂ ਤੇ ਮਾਰੇ ਤੇ ਮਾਤਾ ਨੂੰ ਅੱਖਾਂ ਦੀ ਰੋਸ਼ਨੀ ਬਖਸ਼ੀ | ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੁਰਾਨੀ ਚਿਹਰਾ ਦੇਖਕੇ ਮਾਤਾ ਜੀ ਗਦ-ਗਦ ਹੋਈ। ਭਾਗਾਂ ਵਾਲੀ ਮਾਤਾ ਭਾਗਭਰੀ ਦੀਆਂ ਅੱਖਾਂ ਚੋਂ ਹੰਜੂ ਟੱਪਕ ਪਏ ਅਤੇ ਕੰਬਦੀ ਹੋਈ ਬਿਰਧ ਮਾਤਾ ਦੇ ਮੁਖ ਚੋਂ ਇਹ ਬਚਨ ਨਿਕਲੇ "ਹੇ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਾਦ ਕੁਝ ਹੋਰ ਨਹੀ ਵੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸੋ"। ਇਹ ਕਹਿ ਕੇ ਮਾਤਾ ਨੇ ਆਪਣਾ ਸਰੀਰ ਤਿਆਗ ਦਿੱਤਾ | ਗੁਰੂ ਸਾਹਿਬ ਨੇ ਆਪਣੀ ਹੱਥੀ ਮਾਤਾ ਜੀ ਦਾ ਸੰਸਕਾਰ ਕੀਤਾ। ਇਸ ਥਾਂ ਤੇ ਮਾਤਾ ਜੀ ਦੀ ਸਮਾਧ ਕਾਇਮ ਹੈ ਅਤੇ ਇਸ ਦੇ ਨਾਲ ਉਹ ਖੂਹ ਸਾਹਿਬ ਵੀ ਮੋਜੂਦ ਹੈ ਜਿਥੇ ਗੁਰੂ ਸਾਹਿਬ ਨੇ ਆਪਣਾ ਬਰਛਾ ਮਾਰਕੇ ਅੰਮ੍ਰਿਤ ਕੱਢਿਆ ਸੀ। ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀਦੀ ਯਾਦ ਵਿਚ ਬਣਿਆ ਹੋਇਆ ਹੈ। ਮੀਰੀ-ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀਬਾਰਾਮੁਲਾ, ਸ਼ਾਦੀਮਰਗ, ਕਲਮਪੁਰਾ, ਉੜੀ ਅਤੇ ਮੁਜਫਰਾਬਾਦ ਵੀ ਠਹਿਰੇ ਸਨ। ਉਹਨਾ ਥਾਂਵਾਂ ਤੇ ਵੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰੇ ਬਣੇ ਹੋਏ ਹਨ। ਗੁਰਦੁਆਰੇ ਹਾਲ ਵਿਚ ਜਾ ਕੇ ਖੱਬੇ ਪਾਸੇ ਤੇ ਮਾਤਾ ਜੀ ਦਾ ਅਸਥਾਨ ਹੈ।

ਤਸਵੀਰਾਂ ਲਈਆਂ ਗਈਆਂ ;-17-June, 2010
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਛਟੀ ਪਾਤਸ਼ਾਹੀ ਸਾਹਿਬ, ਸ਼੍ਰੀਨਗਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ


  • ਪਤਾ:-
    ਰੈਣਾਵਾਰੀ, ਕਾਠੀ ਦਰਵਾਜਾ
    ਹਜ੍ਰਤਬਲ ਰੋਡ
    ਸ਼੍ਰੀਨਗਰ
    ਜਿਲਾ :- ਸ਼੍ਰੀਨਗਰ
    ਫੋਨ ਨੰਬਰ :-੦੦੯੧--੧੨੪-੨੪੨੨੩੦੦
     

     
     
    ItihaasakGurudwaras.com