ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਾਤਸ਼ਾਹੀ ਛੇਂਵੀ ਜੰਮੂ ਅਤੇ ਕਸ਼ਮੀਰ ਦੇ ਜ਼ਿਲਾ ਬਾਰਾਮੁੱਲਾ ਦੇ ਪਿੰਡ ਸਿੰਘਪੁਰਾ ਵਿਚ ਸਥਿਤ ਹੈ | ੧੬੮੩ ਬਿਕਰਮੀ ਨੂੰ ਮਾਈ ਭਾਗ ਭਰੀ ਦੀ ਪਿਆਰ ਭਰੀ ਖਿਚ ਦਾ ਸਦਕਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੇ ਮਾਲਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣਾ ਕਸ਼ਮੀਰ ਦਾ ਦੋਰਾ ਆਰੰਭ ਕੀਤਾ । ਕਾਠੀ ਦਰਵਾਜਾ ਸ਼੍ਰੀਨਗਰ ਵਿਖੇ ਮਾਈ ਭਾਗ ਭਰੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ । ਮਾਈ ਜੀ ਦਾ ਆਪਣੀ ਹਥੀ ਬਣਾਇਆ ਹੋਇਆ ਸੂਤ ਕੱਤ ਦਾ ਚੋਲਾ ਪ੍ਰਵਾਨ ਕੀਤਾ । ਗੁਰੂ ਸਾਹਿਬ ਸਫਰ ਕਰਦੇ ਹੋਏ ਗੁਰਦੁਆਰਾ ਛੇਵੀਂ ਪਾਤਸ਼ਾਹੀ ਥੜਾ ਸਾਹਿਬ ਸਿੰਘਪੁਰਾ ਕਲਾਂ ਬਿਰਾਜਮਾਨ ਹੋਏ ।
ਸਾ ਧਰਤੀ ਭਈ ਹਰੀਆਵਲੀ ਜਿਥੇ ਮੇਰਾ ਸਤਿ ਗੁਰੂ ਬੈਠਾ ਆਏ।
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ।।
ਗੁਰੂ ਸਾਹਿਬ ਜਿਸ ਰਸਤੇ ਪਿੰਡ ਸਿੰਘਪੁਰਾ ਕਲਾਂ ਆਏ ਉਸ ਰਸਤੇ ਨੂੰ ਪਾਤਸ਼ਾਹੀ ਵੱਥ ਕਿਹਾ ਗਿਆ, ਅੱਜ ਵੀ ਰਵਨੀਉ ਰੀਕਾਰਡ ਵਿਚ ਪਾਤਸ਼ਾਹੀ ਵੱਥ ਦਰਜ ਹੈ, ਉਸ ਸਮੇਂ ਇਸ ਅਸਥਾਨ ਦੇ ਲਾਗੇ ਹੀ ਇਕ ਮੁਸਲਮਾਨ ਪੀਰ ਰਹਿੰਦਾ ਸੀ, ਜਿਸ ਦਾ ਨਾ ਪੀਰ ਬਹਲੋਰ ਸ਼ਾਹ ਸੀ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਨਿਹਾਲ ਹੋਇਆ । ਪੀਰ ਨੇ ਪਾਣੀ ਦੀ ਘਾਟ ਬਾਰੇ ਗੁਰੂ ਸਾਹਿਬ ਨੂੰ ਦੱਸਿਆ ਤਾਂ ਗੁਰੂ ਸਾਹਿਬ ਨੇ ਪਵਿੱਤਰ ਬਰਛੇ ਨਾਲ ਜਮੀਨ ਨੂੰ ਪੁਟਿਆ ਤੇ ਫ਼ਰਮਾਇਆ ਇਥੇ ਇਕ ਸੁੰਦਰ ਖੂਹ ਹੈ । ਜਿਤਨਾ ਪਾਣੀ ਚਾਹੀਦਾ ਹੈ ਹਮੇਸ਼ਾ ਲਈ ਵਰਤੋ । ਅੱਜ ਇਥੇ ਇਕ ਪਾਣੀ ਨਾਲ ਭਰਿਆ ਹੋਇਆ ਖੂਹ ਹੈ । ਇਸ ਖੂਹ ਦੇ ਪਾਣੀ ਦੀ ਵਰਤੋ ਲੋਕੀ ਬੜੀ ਸ਼ਰਧਾ ਤੇ ਸਵਛਤਾ ਨਾਲ ਕਰ ਰਹੀਆਂ ਹਨ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਰਾਮੁਲਾ ਦੀ ਧਰਤੀ ਨੂੰ ਭਾਗ ਲਾਇਆ, ਕਾਫ਼ੀ ਚਿਰ ਗੁਰੂ ਸਾਹਿਬ ਉਥੇ ਠਹਿਰੇ ਤੇ ਸੰਗਤਾਂ ਨਾਲ ਵਿਚਾਰ ਕਰਦੇ ਰਹੇ । ਅਤੇ ਸੰਗਤਾਂ ਉਹਨਾ ਦੇ ਦਰਸ਼ਨ ਕਰਦੀਆਂ ਰਹੀਆਂ । ਤਾਰੀਖ ਗਵਾਹ ਹੈ ਕਿ ਭਾਰਤ ਦਾ ਸਮਰਾਟ ਜਹਾਗੀਰ ਬਾਦਸ਼ਾਹ ਵੀ ਗੁਰੂ ਸਾਹਿਬ ਦੇ ਨਾਲ ਆਏ ਸਨ ਤੇ ਸਫਰ ਵਿਚ ਗੁਰੂ ਸਾਹਿਬ ਦੇ ਨਾਲ ਨਾਲ ਰਹੇ । ਪਿੰਡ ਸਿੰਘਪੁਰਾ ਕਲਾਂ ਤੋਂ ਸਾਰੇ ਇਲਾਕੇ ਦੀਆਂ ਸੰਗਤਾਂ ਤੇ ਆਪਣੇ ਹੱਥੀ ਥੱੜਾ ਸਾਹਿਬ ਬਣਾਇਆ ਉਸ ਤੋਂ ਉਪਰੰਤ ਚੀਫ ਖਾਲਸਾ ਦੀਵਾਨ (ਪੰਜਾਬ) ਨੇ ਸਾਰੇ ਇਲਾਕੇ ਦੀਆਂ ਸਿੱਖ ਸੰਗਤਾਂ ਨਾਲ ਮਿਲ ਕੇ ਸੁੰਦਰ ਗੁਰਦੁਆਰਾ ਸਾਹਿਬ ਬਣਾਇਆ, ਬਹੁਤ ਸਮੇਂ ਇਸ ਗੁਰਦੁਆਰੇ ਸਾਹਿਬ ਦਾ ਪ੍ਰਬੰਦ, ਚੀਫ ਖਾਲਸਾ (ਪੰਜਾਬ) ਦੇ ਹੱਥ ਰਹਿਆ। ਇਸ ਤੋਂ ਬਾਅਦ ਗੁ. ਛੇਵੀ ਪਾਤਸ਼ਾਹੀ ਥੜਾ ਸਾਹਿਬ ਦਾ ਪ੍ਰਬੰਧ ਜੰਮੂ ਕਸ਼ਮੀਰ ਗੁਰਦੁਆਰਾ ਐਕਟ ਰਾਹੀ ਚਲ ਰਹਿਆ ਹੈ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਤ੍ਸਵੀਰਾਂ ਲਈਆਂ ਗਈਆਂ ;-੧੮ ਜੂਨ, ੨੦੧੦ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਥੜਾ ਸਾਹਿਬ ਪਾਤਸ਼ਾਹੀ ਛੇਂਵੀ, ਸਿੰਘਪੁਰਾ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
ਪਿੰਡ :- ਸਿੰਘਪੁਰਾ
ਜਿਲਾ :- ਬਾਰਾਮੁਲਾ
ਰਾਜ :- ਜੰਮੂ ਅਤੇ ਕਾਸ਼੍ਮੀਰ
ਫੋਨ ਨੰਬਰ:- |
|
|
|
|
|
|