|
|
ਗੁਰਦੁਆਰਾ ਸਾਹਿਬ (ਗੁਰ + ਦੁਆਰਾ) ਯਾ ਧਰਮਸਾਲਾ, ਗੁਰਮੱਤ ਦਾ ਪਰਚਾਰ ਕੇਂਦਰ ਹੈ | ਗੁਰਦੁਆਰਾ ਸਾਹਿਬ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਾ ਪ੍ਰਕਾਸ਼ ਹੁੰਦਾ ਹੈ, ਸ਼ੀ ਗੁਰੁ ਗ੍ਰੰਥ ਸਹਿਬ ਜੋ ਕੇ ਦਸ ਗੁਰੁ ਸਹਿਬਾਨ ਜੀ ਅਤੇ ਭਗਤਾਂ ਦੀ ਰਚੀ ਬਾਣੀ ਦਾ ਸੰਗ੍ਰਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਖਾਂ ਦੇ ਗਿਆਰਵੇਂ ਸ਼ਬਦ ਗੁਰੂ ਹਨ, ਜਿਸ ਵਿਚੋਂ ਆਤਮਾ ਤੇ ਨਿਰੰਕਾਰ ਦਾ ਗਯਾਨ ਪਦਾਰਥ, ਸੰਗਤਾਂ ਨੂੰ ਦਿਤਾ ਜਾਂਦਾ ਹੈ, ਜਿਸ ਨੂੰ ਪ੍ਰਾਪਤ ਕਰ ਕੇ ਆਤਮਿਕ ਤ੍ਰਿਪਤੀ ਮਿਲਦੀ ਹੈ ਅਤੇ ਸਹੀ ਰਾਹ ਤੇ ਚਲਨ ਦੀ ਸੇਧ ਮਿਲਦੀ ਹੈ | ਗੁਰਦੁਆਰਾ ਸਾਹਿਬ ਏਕਤਾ ਦਾ ਪ੍ਰਤੀਕ ਹਨ, ਇਥੇ ਕਿਸੇ ਵੀ ਜਾਤ, ਸਭ੍ਯਤਾ, ਰੰਗ ਯਾ ਧਰਮ ਦੇ ਲੋਕ ਆਕੇ ਆਤਮ ਗਯਾਨ ਹਾਸਿਲ ਕਰ ਸਕਦੇ ਹਨ | ਗੁਰਦੁਆਰਾ ਸਾਹਿਬ ਵਿੱਚ ਹੋਰ ਸਹੂਲਤਾਂ ਵੀ ਹੁੰਦੀਆਂ ਹਨ ਜਿਂਵੇ ਸਰਾਵਾਂ (ਰਹਿਣ ਲਈ) , ਸਰੋਵਰ (ਪਿੰਡਾ ਧੋਣ ਲਈ), ਲੰਗਰ (ਪੰਗਤ ਵਿੱਚ ਬੈਠ ਕੇ ਭੋਜਨ ਛਕਣ ਲਈ ) ਆਦਿ | ਦੁਨਿਆ ਵਿਚ ਲਖਾਂ ਹੀ ਗੁਰਦੁਆਰਾ ਸਾਹਿਬ ਹਨ | ਪਰ ਸਭ ਦਾ ਇਤਿਹਾਸ ਨਾਲ ਸੰਬੰਧ ਨਹੀਂ ਹੈ | ਇਤਿਹਾਸਕ ਗੁਰਦੁਆਰਾ ਵੇਬਸਾਇਟ ਸਿਰਫ਼ ਉਹਨਾਂ ਗੁਰਦੁਆਰਾ ਸਾਹਿਬ ਨੂੰ ਤੁਹਾਡੇ ਅਗੇ ਲੈ ਕੇ ਆਯੇ ਹਨ ਜਿਹਨਾਂ ਦਾ ਇਤਿਹਾਸ ਨਾਲ ਗੂੜਾ ਸੰਬੰਧ ਹੈ ਚਾਹੇ ਉਹ ਹਿੰਦੁਸਤਾਨ ਵਿਚ ਹੋਣ ਚਾਹੇ ਪਕਿਸਤਾਨ ਵਿਚ | |
ਜਿਥੇ ਜਾਇ ਬਹੇ ਮੇਰਾ ਸਤਿਗੁਰੂ,
ਸੋ ਥਾਨ ਸੁਹਾਵਾ ਰਾਮ ਰਾਜੇ |
|
ਸਾਡਾ ਮੁਖ ਉਦੇਸ਼, ਤਮਾਮ ਇਤਿਹਾਸਕ ਗੁਰਦੁਆਰਾ ਸਾਹਿਬ, ਜਿਹਨਾਂ ਦਾ ਸੰਬੰਧ ਸਿਖ ਧਰਮ / ਇਤਿਹਾਸ ਨਾਲ ਹੈ, ਓਹਨਾਂ ਨੂੰ ਉਜਾਗਰ ਕਰ ਕੇ ਸੰਗਤਾਂ ਦੇ ਸਨਮੁਖ ਪੇਸ਼ ਕਰਨਾ ਹੈ | ਗੁਰਦੁਆਰਾ ਸਾਹਿਬ ਕਿਥੇ ਸਥਿਤ ਹੈ, ਕਿਹੜੇ ਗੁਰੂ ਸਾਹਿਬ, ਭਗਤ, ਜਾਂ ਸ਼ਹੀਦ ਸਿੰਘ ਨਾਲ ਸੰਬੰਧਤ ਹੈ ਆਦਿ ਜਾਣਕਾਰੀ ਤੁਹਾਨੂੰ ਇਸ ਵੈਬਸਾਇਟ ਤੇ ਤਸਵੀਰਾਂ ਸਮੇਤ ਮਿਲੇਗੀ, ਤਾਂ ਕੀ ਸੰਗਤਾਂ ਘਰ ਬੈਠੇ ਹੀ ਇਹਨਾ ਇਤਿਹਾਸਕ ਅਸਥਾਨਾਂ ਦਾ ਅਨੰਦੁ ਮਾਣ ਸਕਣ ਤੇ ਜੋ ਜਾਨਕਾਰੀ ਇਹਨਾ ਅਸਥਾਨਾਂ ਨਾਲ ਸੰਬੰਧਿਤ ਹੈ ਓਹ ਘਰ ਬੈਠੇ ਹੀ ਪ੍ਰਾਪਤ ਕਰ ਸਕਣ | ਇਸ ਵੇਬਸਾਇਟ ਦੇ ਰਾਹੀਂ ਅਸੀਂ ਗੁਰੂ ਸਾਹਿਬਾਨ ਦਾ ਸੰਦੇਸ਼ ਤੇ ਇਤਿਹਾਸ ਪ੍ਰਚਾਰਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕੀ ਆਮ ਲੋਕ ਸਿਖੀ ਵਿਰਸੇ ਨੂੰ ਸਮਝ ਸਕਣ ਤੇ ਆਉਣ ਵਾਲੀ ਪੀੜੀ ਨੂੰ ਸਮਝਾ ਸਕਣ | ਇਸ ਵੇਬਸਾਇਟ ਵਿੱਚ ਅਸੀਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਇਤਿਹਾਸਕ ਵਸਤਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਹਨ, ਜਿਹਨਾਂ ਦੇ ਦਰਸ਼ਨ ਤੁਸੀਂ ਅਲੱਗ ਅਲੱਗ ਕੜੀਆਂ ਨੂੰ ਦਬਾ ਕੇ ਪ੍ਰਾਪਤ ਕਰ ਸਕਦੇ ਹੋ | |
|
|
|
ਧਿਆਨ ਯੋਗ :- ਗੁਰਦੁਆਰਾ ਸਾਹਿਬ ਸ਼ੁਰੂ ਤੋਂ ਹੀ ਸਿਖੀ ਦਾ ਪ੍ਰਚਾਰ ਦਾ ਕੇਂਦਰ ਰਹੇ ਹਨ | ਇਤਿਹਾਸਕ ਸਥਾਨ ਸਾਡੇ ਲਈ ਗੁਰੂ ਸਾਹਿਬਾਨ, ਭਗਤਾਂ ਵਲੋਂ ਸਿਖੀ ਲਈ ਕੀਤੇ ਯਤਨ ਯਾਦ ਕਰਵਾਉਂਦੇ ਹਨ | ਇਹ ਸਥਾਨ ਸੰਗਤ ਨੂੰ ਗੁਰਮਤ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਦੇ ਹਨ | ਇਸ ਵੈਬਸਾਈਟ ਦੀ ਕੋਸ਼ਿਸ਼ ਹੈ ਕਿ ਇਹੋ ਜਿਹੇ ਗੁਰਧਾਮਾਂ ਨੂੰ ਸੰਗਤ ਦੇ ਸਾਹਮਣੇ ਲੈ ਕੇ ਆਈਏ ਜੋ ਕਿ ਬੇਪ੍ਰਵਾਹੀ ਯਾ ਆਰਥਿਕ ਕਮੀ ਹੋਣ ਕਾਰਣ ਖੰਡਰ ਹੋ ਰਹੇ ਹਨ ਯਾ ਹੋਣ ਦੀ ਕਗਾਰ ਤੇ ਖੜੇ ਹਨ |
ਨੋਟ :- ਅਸੀਂ ਕਿਸੇ ਵੀ ਤਰ੍ਹਾਂ ਦੀ ਭੇਟਾ ਜਾਂ ਆਰਥਿਕ ਮਦਦ ਦੀ ਮੰਗ ਨਹੀਂ ਕਰ ਰਹੇ| ਸੰਗਤ ਦੇ ਅਗੇ ਬੇਨਤੀ ਹੈ ਹੇਠ ਦਿਤੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦੇਖੋ, ਜਾਂ ਖੁਦ ਇਹਨਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰ ਕੇ ਫ਼ੇਸਲਾ ਲਉ, ਕਿ ਤੁਸੀਂ ਇਹਨਾਂ ਇਤਿਹਾਸਕ ਅਸਥਾਨਾਂ ਵਾਸਤੇ ਕੀ ਕਰ ਸਕਦੇ ਹੋ| ਇਹਨਾਂ ਇਤਿਹਾਸਕ ਅਸਥਾਨਾਂ ਤੇ ਪਹੁੰਚਣ ਲਈ, ਕਿਸੇ ਵੀ ਤਰ੍ਹਾਂ ਮਦਦ ਲਈ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਮੋਜੂਦ ਹਾਂ| ਸਾਡਾ ਉਦੇਸ਼ ਸਿਰਫ਼ ਉਹਨਾਂ ਅਸਥਾਨਾਂ ਦੀ ਜਾਣਕਾਰੀ ਸੰਗਤ ਤਕ ਪਹੁੰਚਾਣ ਦਾ ਹੈ |
ਜੇ ਆਪ ਜੀ ਨੇ ਕੋਈ ਵੀ ਆਰਥਿਕ ਮਦੱਦ ਕਰਨੀ ਹੈ ਤਾਂ ਕਿਰਪਾ ਕਰ ਕੇ ਗੂਰੁਦਵਾਰਾ ਪ੍ਰਬੰਧਕ ਨੂੰ ਸੰਪਰਕ ਕਰੋ | ਵੇਬਸਾਇਟ ਵਿਚ ਇਹਨਾ ਸਥਾਨਾਂ ਦਾ ਪਤਾ / ਫੋਨ ਨੰਬਰ ਮੋਜੂਦ ਹਨ|
ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ, ਹਰਿਦਵਾਰ ੧੮/੦੩/੨੦੦੯ ਨੂੰ
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਮੰਡੀ
ਗੁਰਦੁਆਰਾ ਸ਼੍ਰੀ ਜਨਮ ਸਥਾਨ ਮਾਤਾ ਸੁੰਦਰ ਕੌਰ ਜੀ, ਬਜਵਾੜਾ ੧੯/੦੭/੨੦੦੮ ਨੂੰ
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਪੰਚਕੁਲ੍ਹਾ 31 May, 2015
|
|
|
|
|
|
|
|
|
|
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਰਾਮੇਆਣਾ
ਫ਼ੇਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕੇ ਜੇ ਤੁਸੀਂ ਸਿਖ੍ਹੀ ਨਹੀਂ ਨਿਭਾ ਸਕਦੇ ਤਾਂ ਸਾਨੂੰ ਲਿਖਤੀ ਰੂਪ ਵਿਚ ਦੇ ਦਿਉ, ਮਜੈਲਾਂ ਨੇ ਅਪਣੇ ਦਸਤੇ ਨਾਲ ਵਿਚਾਰ ਕੀਤੀ ਕੇ ਉਹ ਮੁਗਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਉਹ ਬਿਨਾਂ ਕਿਸੇ ਸ਼ਰਮ ਨਾਲ ਗੁਰੂ ਸਾਹਿਬ ਨੂੰ ਲਿਖ ਕੇ ਦੇ ਦੇਣਾ ਚਾਹੀਦਾ ਹੈ | >>ਵਧੇਰੇ ਜਾਣਕਾਰੀ
|
|
|
|
|
|
|
|